Close

ਜ਼ਮੀਨੀ ਰਿਕਾਰਡ

ਪੰਜਾਬ ਸਰਕਾਰ ਦੁਆਰਾ ਰਣਨੀਤੀਆਂ, ਨੀਤੀਆਂ, ਯੋਜਨਾਵਾਂ ਤਿਆਰ ਕਰਨ ਅਤੇ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਨੂੰ ਜਨਤਕ ਮਾਮਲੇ ਸੂਚਨਾ ਤਕਨਾਲੋਜੀ ਅਤੇ ਇਸਦੇ ਸਬੰਧਿਤ ਖੇਤਰਾਂ ਦੀ ਵਰਤੋਂ ਰਾਹੀਂ ਜ਼ਮੀਨੀ ਅਤੇ ਮਾਲੀਏ ਦੇ ਸਬੰਧ ਵਿੱਚ ਕੁਸ਼ਲ ਅਤੇ ਪ੍ਰਮੁਖ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਿਯੋਗ ਪ੍ਰਦਾਨ ਕਰਨ ਲਈ,ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ ਦੀ ਸਥਾਪਨਾ (ਸੋਸਾਇਟੀਜ਼ ਐਕਟ, 1860 ਅਧੀਨ) ਕੀਤੀ ਗਈ। ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ (ਪੀ.ਐਲ.ਆਰ.ਐਸ.) ਦਾ ਮੁੱਖ ਉਦੇਸ਼ ਨਾਗਰਿਕਾਂ ਦੇ ਸਮੁੱਚੇ ਲਾਭ ਲਈ ਪੰਜਾਬ ਦੇ ਜ਼ਮੀਨੀ ਰਿਕਾਰਡਾਂ ਅਤੇ ਸਬੰਧਤ ਦਸਤਾਵੇਜ਼ਾਂ ਦੇ ਕੰਪਿਊਟਰੀਕਰਨ ਅਤੇ ਕੰਪਿਊਟਰੀਕਰਨ ਦੇ ਅਮਲ ਦੀ ਨਿਗਰਾਨੀ ਅਤੇ ਕਈ ਆਮ ਵਰਤੋਂ ਦੇ ਬੁਨਿਆਦੀ ਢਾਂਚੇ ਦੇ ਜ਼ਰੀਏ ਭੂਮੀ ਰਿਕਾਰਡ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਸੁਸਾਇਟੀ ਇੱਕ ਰਾਜ ਪੱਧਰੀ ਸੰਸਥਾ ਹੈ ਜੋ ਵਿਸ਼ੇਸ਼ ਤੌਰ ‘ਤੇ ਆਪਣੇ ਸਾਰੇ ਮਾਪਾਂ ਵਿੱਚ ਲੈਂਡ ਰਿਕਾਰਡ ਨੂੰ ਸੰਗਠਿਤ ਕਰਨ ਲਈ ਬਣਾਈ ਗਈ ਹੈ ਅਤੇ ਇਹ ਪੰਜਾਬ ਰਾਜ ਈ-ਗਵਰਨੈਂਸ ਸੁਸਾਇਟੀ (ਪੀ ਐਸ ਈ ਜੀ ਐਸ) ਦੇ ਸਮੁੱਚੇ ਨੀਤੀਗਤ ਢਾਂਚੇ ਦੇ ਅਧੀਨ ਕੰਮ ਕਰਦੀ ਹੈ। ਸੁਸਾਇਟੀ ਦਾ ਮੁੱਖ ਦਫ਼ਤਰ ਡਾਇਰੈਕਟਰ ਜ਼ਮੀਨੀ ਰਿਕਾਰਡਾਂ, ਪੰਜਾਬ, ਕਪੂਰਥਲਾ ਰੋਡ, ਜਲੰਧਰ ਸ਼ਹਿਰ, ਪੰਜਾਬ ਦੇ ਦਫ਼ਤਰ ਵਿਚ ਸਥਿਤ ਹੈ। ਪੰਜਾਬ ਭੂਮੀ ਰਿਕਾਰਡ ਸੁਸਾਇਟੀ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਹੁਸ਼ਿਆਰਪੁਰ ਵਿੱਚ ਸਥਿਤ ਹੈ।

ਤੁਹਾਡੇ ਫਰਡ ਅਤੇ ਹੋਰ ਜ਼ਮੀਨੀ ਵੇਰਵਿਆਂ ਦੀ ਸੂਚਨਾ ਲੈਣ ਲਈ

ਵਿਜ਼ਿਟ: http://210.212.41.167/frmSelectDistrict.aspx

ਪੰਜਾਬ ਲੈਂਡ ਰਿਕਾਰਡ ਸੁਸਾਇਟੀ ਹੁਸ਼ਿਆਰਪੁਰ

ਕਮਰਾ ਨੰਬਰ 235, ਦੂਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ
ਸਥਾਨ : ਤਹਿਸੀਲ ਦਫਤਰ / ਸਬ ਤਹਿਸੀਲ ਵਿਖੇ ਸਥਿਤ ਸਾਰੇ ਫਰਦ ਕੇਂਦਰਾਂ ਵਿਚ | ਸ਼ਹਿਰ : ਹੁਸ਼ਿਆਰਪੁਰ | ਪਿੰਨ ਕੋਡ : 146001
ਫ਼ੋਨ : 01882245905