ਹਵਾਈ ਜਹਾਜ਼ ਰਾਹੀਂ
ਹੁਸ਼ਿਆਰਪੁਰ ਤੋ ਸਭ ਤੋਂ ਨੇੜੇ ਘਰੇਲੂ ਹਵਾਈ ਅੱਡਾ ਆਦਮਪੁਰ ਹਵਾਈ ਅੱਡਾ ਹੈ, ਜੋ ਕਿ ਜ਼ਿਲ੍ਹਾ ਮੁੱਖ ਦਫਤਰ ਤੋਂ 25 ਕਿਲੋਮੀਟਰ ਦੂਰ ਹੈ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਅਤੇ ਚੰਡੀਗੜ ਅੰਤਰਰਾਸ਼ਟਰੀ ਹਵਾਈ
ਅੱਡਾ ਅੰਤਰਰਾਸ਼ਟਰੀ ਹਵਾਈ ਸੰਪਰਕ ਪ੍ਰਦਾਨ ਕਰਦੇ ਹਨ ਅਤੇ ਹੁਸ਼ਿਆਰਪੁਰ ਤੋ ਕ੍ਰਮਵਾਰ 122 ਕਿਲੋਮੀਟਰ ਅਤੇ 140 ਕਿਲੋਮੀਟਰ ਦੂਰ ਹਨ।