Close

ਜ਼ਿਲ੍ਹੇ ਬਾਰੇ

ਹੁਸ਼ਿਆਰਪੁਰ ਜਿਲ੍ਹਾ ਪੰਜਾਬ ਦੇ ਉੱਤਰ-ਪੂਰਬੀ ਭਾਗ ਵਿੱਚ ਸਥਿੱਤ ਹੈ। ਇਹ ਜਲੰਧਰ ਮਾਲ ਡਿਵਿਜਨ ਵਿੱਚ ਪੈਂਦਾ ਹੈ ਅਤੇ ਦੁਆਬਾ ਖੇਤਰ ਦੇ ਬਿਸਤ ਦੁਆਬ ਵਿੱਚ ਸਧਿਤ ਹੈ। ਇਹ ਅਰਧ ਪਹਾੜੀ ਇਲਾਕਾ ਹੈ ਅਤੇ ਬਿਆਸ ਦਰਿਆ ਦੇ ਉਤਰ ਪੱਛਮ ਵਿੱਚ ਪੈਂਦਾ ਹੈ। ਇਹ ਉਤਰ ਅਕਸ਼ਾਂਸ਼ 30 ਡਿਗਰੀ 9 ਮਿੰਟ ਤੋਂ 32 ਡਿਗਰੀ 5 ਮਿੰਟ ਤੱਕ ਤੇ 75 ਡਿਗਰੀ 32 ਮਿੰਟ ਤੋ 76 ਡਿਗਰੀ 12 ਮਿੰਟ ਪੂਰਬੀ ਦਿਸ਼ਾਂਤਰ ਵਿੱਚ ਸਥਿਤ ਹੈ।

ਇਸ ਦੀ ਹਿਮਾਚਲ ਪ੍ਰਦੇਸ਼ ਦੇ ਕਾਂਗੜ ਤੇ ਊਨਾ ਜਿਲ੍ਹਿਆਂ ਨਾਲ ਉਤਰ ਪੂਰਬੀ, ਜਲੰਧਰ ਤੇ ਕਪੂਰਥਲਾ ਨਾਲ ਦੱਖਣ ਪੱਛਮੀ ਅਤੇ ਗੁਰਦਾਸਪੁਰ ਨਾਲ ਇਤਰ ਪੱਛਮੀ ਸਰਹੱਦ ਲਗਦੀ ਹੈ।

2011 ਦੀ ਜੰਨ ਗਣਨਾ ਅਨੁਸਾਰ ਮੌਜੂਦਾ ਸਮੇਂ ਵਿਚ ਇਸਦਾ ਖੇਤਰਫ਼ਲ 3386 ਕਿਲੋਮੀਟਰ ਹੈ ਅਤੇ ਜਨ ਸੰਖਿਆ 1586625 ਹੈ।

ਖੇਤਰ ਅਤੇ ਅਬਾਦੀ (2011 ਮਰਦਮਸ਼ੁਮਾਰੀ)

ਪੈਰਾਮੀਟਰ ਮੁੱਲ

ਖੇਤਰਫ਼ਲ

3386 ਵਰਗ ਕਿ.ਮੀ

ਜਨਸੰਖਿਆ

1586625

ਮਰਦ

809057

ਔਰਤਾਂ

777568

ਕੁੱਲ ਐੱਸ.ਸੀ.ਜਨਸੰਖਿਆ

557504

ਮਰਦ ਐੱਸ.ਸੀ

284322

ਔਰਤਾਂ ਐੱਸ.ਸੀ

173182

1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ

961

ਸਾਖਰਤਾ ਦਰ

84.6

ਪੁਰਸ਼

88.8

ਔਰਤਾਂ

80.3

ਵਸੋਂ ਦੀ ਘਣਤਾ

469(ਪ੍ਰਤੀ ਵਰਗ ਕਿ.ਮੀ)

ਕੁੱਲ ਪਿੰਡ

1416+3 = 1419

ਵਸੋਂ ਵਾਲੇ ਪਿੰਡ

1385+3=1388

ਵਸੋਂ ਤੋਂ ਬਿਨਾ ਪਿੰਡ

31

ਕੁੱਲ ਕਸਵੇ

10

ਜਨ ਗਣਨਾ ਉਦੇਸ਼ ਲਈ ਲਏ ਗਏ ਪਿੰਡ

3

ਅਬਾਦੀ ਵਿੱਚ ਵਾਧਾ ਪ੍ਰਤੀਸ਼ਤ

7.1

*ਮੁਕੇਰੀਆਂ ਤਹਿਸੀਲ ਦੇ ਪਿੰਡ ਹਾਜੀਪੁਰ ਤੇ ਰੱਕੜੀ (ਕੁੱਲ ਆਬਾਦੀ 11813) ਅਤੇ ਹੁਸ਼ਿਆਰਪੁਰ ਤਹਿਸੀਲ ਦੇ ਪਿੰਡ ਚੌਹਾਲ (ਅਬਾਦੀ 7304) ਨੂੰ ਜਨ ਗਣਨਾ ਉਦੇਸ਼ ਲਈ ਜਨ ਗਣਨਾ ਕਸਬੇ ਵਜੋਂ ਲਿਆ ਗਿਆ ਹੈ। ਜਨ ਗਣਨਾ ਵਿਭਾਗ ਵਲੋਂ ਇਨ੍ਹਾਂ ਤਿੰਨਾ ਪਿੰਡਾਂ ਦੀ ਕੁੱਲ ਅਬਾਦੀ 19117 ਨੂੰ ਸ਼ਹਿਰੀ ਅਬਾਦੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਤਹਿਸੀਲ ਪੇਂਡੂ ਸ਼ਹਿਰੀ ਕੁੱਲ ਆਬਾਦੀ ਪ੍ਰਤੀਸ਼ਤ ਪੇਂਡੂ ਪ੍ਰਤੀਸ਼ਤ ਸ਼ਹਿਰੀ
ਮਰਦ ਅੌਰਤਾਂ ਕੁੱਲ ਮਰਦ ਅੌਰਤਾਂ ਕੁੱਲ
ਹੁਸ਼ਿਆਰਪੁਰ 189724 181311 371035 99267 90044 189311 560346 66.2 33.8
ਦਸੂਹਾ 153601 150700 304301 28878 27326 56204 360505 84.4 15.6
ਗੜ੍ਹਸ਼ੰਕਰ 153499 148897 302396 14730 13585 28315 330711 91.4 8.6
ਮੁਕੇਰੀਆਂ 137646 136278 273924 31712 29427 61139 335063 81.8 18.2
ਕੁੱਲ 634470 617186 1251656 174587 160382 334969 1586625 78.9 21.1

ਸਰੋਤ: ਡਾਇਰੈਕਟਰ, ਜਨਗਣਨਾ ਸੰਚਾਲਨ, ਪੰਜਾਬ

ਜਲਵਾਯੁ

ਇਸ ਜਿਲ੍ਹੇ ਦੀ ਜਲਵਾਯੁ ਰਾਜ ਦੇ ਬਾਕੀ ਜਿਲ੍ਹਿਆਂ ਨਾਲੋਂ ਕਾਫੀ ਵਧੀਆ ਅਤੇ ਸ਼ਾਤ ਹੈ। ਇਸਦਾ ਕਾਰਣ ਇਕ ਪਾਸੇ ਪਹਾੜੀ ਖੇਤਰ ਅਤੇ ਦੁਜੇ ਪਾਸੇ ਸੰਘਣੇ ਜੰਗਲਾਂ ਦਾ ਹੋਣਾ ਹੈ। ਇਸਤੋਂ ਇਲਾਵਾ ਕੰਢੀ ਵਾਟਰਸ਼ੈਡ ਡਿਵੈਲਪਮੈਂਟ ਪ੍ਰੋਜੈਕਟ ਅਧੀਨ ਜਿਲ੍ਹੇ ਦੇ ਚੌਆਂ ਤੇ ਬਣਾਏ ਡੈਮਾਂ ਕਰਕੇ ਪਾਣੀ ਖੇਤਰ ਵਿਚ ਕਾਫੀ ਵਾਧਾ ਹੋਇਆ ਅਤੇ ਇਸ ਕਰਕੇ ਅੱਤ ਗਰਮੀ ਦਾ ਮੌਸਮ ਵੀ ਕਾਫੀ ਸੁਖਾਵਾਂ ਰਹਿੰਦਾ ਹੈ।

ਰੁੱਤਾ ਦੀ ਤਰਤੀਬ ਲਗਭਗ ਦੂਜੇ ਜਿਲ੍ਹਿਆਂ ਵਾਂਗ ਹੀ ਹੈ ਪਰ ਸਾਲ ਦੇ ਸਮੇਂ ਦੌਰਾਨ ਕੁੱਝ ਭਿੰਨਤਾਵਾਂ ਵੇਖਣ ਨੂੰ ਮਿਲਦੀਆਂ ਹਨ। ਸਾਲ ਨੂੰ ਤਿੰਨ ਮੁੱਖ ਰੁਤਾਂ ਵਿੱਚ ਵੰਡਿਆ ਜਾ ਸਕਦਾ ਹੈ। ਗਰਮੀ ਦੀ ਰੁੱਤ ਅਪ੍ਰੈਲ ਤੋਂ ਸ਼ੁਰੂ ਹੋ ਕੇ ਜੁਨ ਦੇ ਅੰਤ ਤੱਕ ਚਲਦੀ ਹੈ। ਇਸ ਤੋਂ ਬਾਅਦ ਗਰਮੀ ਅਤੇ ਰੁੱਤ ਦੇ ਕਾਰਣ ਵਰਖਾ ਦੀ ਰੁੱਤ ਆਉਂਦੀ ਹੈ ਜੋ ਜੁਲਾਈ ਵਿੱਚ ਸ਼ੁਰੂ ਹੋ ਕੇ ਸਤੰਬਰ ਦੇ ਅੰਤ ਤੱਕ ਚਲਦੀ ਹੈ। ਸਰਦ ਰੁੱਤ, ਵਰਖਾ ਰੁੱਤ ਦੇ ਖਤਮ ਹੋਣ ਤੋਂ ਬਾਅਦ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ ਅਤੇ ਮਾਰਚ ਦੇ ਅੰਤ ਤੱਕ ਚਲਦੀ ਹੈ. ਮਈ ਅਤੇ ਜੂਨ ਦੇ ਮਹੀਨੇ ਸਭ ਤੋਂ ਵੱਧ ਗਰਮ ਹੁੰਦੇ ਹਨ ਅਤੇ ਪਾਰਾ 45 ਡਿਗਰੀ ਸੈਂਟੀਗ੍ਰੈਡ ਨੂੰ ਵੀ ਪਾਰ ਕਰ ਜਾਂਦਾ ਹੈ। ਦਸੰਬਰ, ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਦੌਰਾਨ ਜਦੋਂ ਸਰਦੀ ਬਹੁਤ ਜਿਆਦਾ ਹੁੰਦੀ ਹੈ ਤੇ ਪਾਰ 5 ਡਿਗਰੀ ਸੈਂਟੀਗ੍ਰੈਡ ਅਤੇ ਕਦੇ ਕਦੇ 0 ਡਿਗਰੀ ਸੈਂਟੀਗ੍ਰੈਡ ਤੇ ਵੀ ਜਾਂਦਾ ਹੈ।

ਵਰਖਾ

ਜਿਲ੍ਹੇ ਵਿੱਚ ਕੁੱਲ ਔਸਤ ਵਰਖਾ 1125 ਮਮ ਹੁੰਦੀ ਹੈ। 75% ਵਰਖਾ ਜੁਲਾਈ ਤੋਂ ਸਤੰਬਰ ਮਹੀਨੇ ਦੌਰਾਨ ਹੀ ਹੁੰਦੀ ਹੈ ਜਦੋਂ ਕਿ 15% ਵਰਖਾ ਜਨਵਰੀ ਤੋ ਫਰਵਰੀ ਮਹਿਨਿਆਂ ਦੌਰਾਨ ਸਰਦ ਰੁੱਤ ਵਿੱਚ ਹੁੰਦੀ ਹੈ। ਇਹ ਵਰਖਾ ਫਾਰਸ ਦੀ ਖਾੜੀ ਵਿੱਚ ਪੈਦਾ ਹੋਣ ਵਾਲੇ ਚੱਕਰਵਾਤਾਂ ਕਾਰਨ ਹੁੰਦੀ ਹੈ। ਸਰਦ ਰੁੱਤ ਤੇ ਅੰਤ ਵਿਚ ਗੜ੍ਹੇ ਪੈਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ ਅਤੇ ਫਲਾਂ ਵਾਲੇ ਰੁੱਖਾਂ ਦਾ ਨੁਕਸਾਨ ਵੀ ਹੁੰਦਾ ਹੈ, ਖਾਸ ਤੌਰ ਤੋ ਅੰਬਾਂ ਦਾ ਜਿਸ ਕਰਕੇ ਹੁਸ਼ਿਆਰਪੁਰ ਨੂੰ (ਅੰਬਾਂ ਦੇ ਦੇਸ਼ ਵਜੋਂ) ਜਾਣਿਆ ਜਾਂਦਾ ਹੈ।

ਸਿਹਤ ਸਹੂਲਤਾਂ ਸਬੰਧੀ ਸੂਚਨਾ

ਲੜੀ ਨੰ. ਸੰਸਥਾ ਦਾ ਨਾਂ ਰੂਰਲ ਅਰਬਨ ਜੋੜ ਵਿਸ਼ੇਸ਼ ਕਥਨ
1. ਜਿਲ੍ਹਾ ਹਸਪਤਾਲ ਹੁਸ਼ਿਆਰਪੁਰ 0 1 1  
2. ਸਬ ਡਵਿਜਨ ਹਸਪਤਾਲ 0 3 3  
3. ਪੀ.ਅੈਚ.ਸੀਜ/ਮਿੰਨੀ ਪੀ.ਅੈਚ.ਸੀਜ 32 2 34  
4. ਸੀ.ਅੈਚ.ਸੀਜ 10 2 12  
5. ਸਬ.ਸੈਂਟਰ 236 8 244 05 ਅੈਨ.ਅੈਚ.ਅੈਮ(ਅਲੱਗ)
6. ਈ.ਅੈਸ.ਆਈ ਹਸਪਤਾਲ 0 1 1  
7. ਈ.ਅੈਸ.ਆਈ ਡਿਸਪੈਂਸਰੀਜ 3 1 4  
8. ਹੋਮਿਓਪੈਥਿਕ ਡਿਸਪੈਂਸਰੀਜ 3 4 7  
7 3 10

7 ਠੇਕੇ(ਰੂਰਲ), 01 ਜਿਲ੍ਹਾ ਹਸਪਤਾਲ,01

ਐਸ.ਡੀ.ਐਚ. ਦਸੂਹਾ ਐਸ. ਡੀ.ਐਚ. ਗੜ੍ਹਸ਼ੰਕਰ

  ਕੁੱਲ 291 25 316