Close

ਬਾਗਬਾਨੀ

ਵਿਭਾਗ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਕਿਸਾਨਾਂ ਨੂੰ ਫਲ, ਸਬਜੀਆਂ, ਫੁੱਲਾਂ ਅਤੇ ਖੁੰਬਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਅਤੇ ਹੋਰ ਸਹਾਇਤਾ ਦੇਣ ਦਾ ਕੰਮ ਕਰਦਾ ਹੈ। ਵਿਭਾਗ ਦਾ ਮੁੱਖ ਦਫ਼ਤਰ ਛਾਉਣੀ ਕਲਾਂ ਵਿਖੇ ਸਥਿਤ ਹੈ ਅਤੇ ਬਲਾਕ / ਸਰਕਲ   ਪੱਧਰ ਦੇ ਦਫ਼ਤਰ  ਦਸੂਹਾ, ਮੁਕੇਰੀਆਂ, ਤਲਵਾੜਾ, ਭੂੰਗਾ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਖੇ ਹਨ।

ਜਿਲ੍ਹਾ ਹੁਸ਼ਿਆਰਪੁਰ ਦੇ ਕੁੱਲ  206757  ਹੈਕਟੇਅਰ ਵਾਹੀਯੋਗ ਰਕਬੇ ਵਿੱਚ 8400 ਹੈਕਟੇਅਰ ਰਕਬਾ ਫਲਾਂ ਜਿਵੇਂ ਕਿ ਕਿਨੂੰ, ਅੰਬ, ਅਮਰੂਦ, ਆੜੂ, ਲੀਚੀ ਆਦਿ ਅਤੇ 31300 ਹੈਕਟੇਅਰ ਰਕਬਾ ਸਬਜੀਆਂ ਮੁੱਖ ਤੌਰ ਤੇ ਆਲੂ, ਮਟਰ, ਗਾਜਰ, ਫੁੱਲ  ਗੋਭੀ ਆਦਿ ਹੇਠ ਹੈ। ਪੰਜਾਬ ਵਿੱਚ ਬਾਗਬਾਨੀ ਫਸਲਾਂ ਹੇਠ ਰਕਬਾ 3.7% ਹੈ ਜਦਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਇਹ ਰਕਬਾ 11% ਹੈ ਜੋ ਕਿ ਦਰਸਾਉਂਦਾ ਹੈ ਕਿ ਜਿਲ੍ਹੇ ਵਿੱਚ ਫਸਲੀ ਵਿਭਿੰਵਤਾ ਸਫਲਤਾਪੂਰਵਕ ਅਪਣਾਈ ਜਾ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਸੰਭਾਵਨਾ ਹੈ। ਬਾਗਬਾਨੀ ਵਿਭਾਗ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਤੋਂ ਇਲਾਵਾ ਚੰਗੀ ਕਿਸਮ ਦੇ ਰੋਗ ਰਹਿਤ ਫਲਦਾਰ ਬੂਟੇ ਅਤੇ ਸਬਜੀ ਬੀਜ ਵੀ ਕਿਸਾਨਾਂ ਨੂੰ ਵਾਜਬ ਰੇਟਾਂ ਤੇ ਮਹੱਈਆ ਕਰਵਾਉਂਦਾ ਹੈ।

ਕਿਸਾਨਾਂ ਨੂੰ ਚੰਗੀ ਕਿਸਮ ਦੇ ਫਲਦਾਰ ਬੂਟੇ ਸਪਲਾਈ ਕਰਨ ਲਈ ਵਿਭਾਗ ਦੀਂਆਂ ਤਿੰਨ ਸਰਕਾਰੀ ਨਰਸਰੀਆਂ ਛਾਉਣੀ ਕਲਾਂ, ਭੂੰਗਾ ਅਤੇ ਖਿਆਲਾ ਬੁਲੰਦਾ ਵਿਖੇ ਹਨ। ਇਹਨਾਂ ਨਰਸਰੀਆਂ  ਵਿੱਚ ਮਾਡਰਨ ਸਹੂਲਤਾਂ ਜਿਵੇਂ ਕਿ ਸਕਰੀਨ ਹਾਊਸ, ਸ਼ੇਡ ਨੈੱਟ ਹਾਊਸ, ਆਟੋਮੇਟਡ ਫਰਟੀਗੇਸ਼ਨ ਯੂਨਿਟ ਆਦਿ ਮਾਜੂਦ ਹਨ ਅਤਿ ਇਹਨਾਂ ਨਰਸਰੀਆਂ ਤੋਂ ਸਾਲਾਨਾ ਲਗਭਗ 70000 ਫਲਦਾਰ ਬੂਟੇ ਸਪਲਾਈ ਕੀਤੇ ਜਾਂਦੇ ਹਨ।

ਵਿਭਾਗ  ਵਲੋਂ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ ( ਸਿਟਰਸ)  ਖਨੌੜਾ ਵਿਖੇ ਇੰਡੋ ਇਜਰਾਇਲ ਪ੍ਰੋਜੈਕਟ ਅਧੀਨ ਸਥਾਪਤ ਕੀਤਾ ਗਿਆ ਹੈ ਅਤੇ ਇਸ ਮੰਤਵ ਲਈ ਫੰਡ MIDH ਵਲੋਂ ਦਿੱਤ ਗਏ ਹਨ। ਇਸ ਕੇਂਦਰ ਵਿੱਚ ਵੱਖ ਵੱਖ ਕਿਸਮਾਂ ਦੇ ਟੇਬਲ ਪਰਪਜ਼ ਅਤੇ ਪ੍ਰੋਸੈਸਿੰਗ ਕਿਸਮਾਂ ਦੀਆਂ ਸਿਟਰਸ ਵਰਾਇਟੀਆਂ ਦੇ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ ਅਤੇ ਚੰਗੀ ਕਿਸਮ ਦੇ ਨਿੰਬੂ ਜਾਤੀ ਦੇ ਫਲਦਾਰ ਬੂਟੇ ਵੀ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ।

ਇੱਥੇ ਸਿਟਰਸ ਤੋਂ ਇਲਾਵਾ ਹੋਰ ਬਾਗਬਾਨੀ ਫਸਲਾਂ ਜਿਵੇਂ ਕਿ ਅੰਬ, ਅਮਰੂਦ, ਪਪੀਤਾ ਅਤੇ ਕੇਲੇ ਆਦਿ ਤੇ ਵੀ ਤਜਰਬੇ ਕੀਤੇ ਜਾ ਰਹੇ ਹਨ।

ਬਾਗਬਾਨੀ ਫਸਲਾਂ ਨੂੰ ਪ੍ਰਫੁਲਤ ਕਰਨ ਲਈ ਨੁਕਤੇ:-

  • ਬਾਗਬਾਨੀ ਫਸਲਾਂ ਦੀ ਪੈਦਾਵਾਰ ਅਤੇ ਗੁਣਵਤਾ ਵਿੱਚ ,ਸੁਧਾਰ ਕਰਨਾ।
  • ਨਵੀਨਤਮ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣਾ ਅਤੇ ਲਾਗੂ ਕਰਵਾਉਣਾ।
  • ਵਧੀਆ ਕਿਸਮ ਦੇ  ਪੌਦੇ ਅਤੇ ਬੀਜ ਸਪਲਾਈ ਕਰਨਾ।
  • ਤੁੜਾਈ ਉਪਰੰਤ ਸੰਭਾਲ ਅਤੇ ਪ੍ਰੌਸੈਸਿੰਗ ਲਈ ਇਨਫਰਾਸਟਰਕਚਰ ਮੁਹੱਈਆ ਕਰਵਾਉਣਾ।
  • ਬਾਗਬਾਨੀ ਫਸਲਾਂ ਹੇਠ ਰਕਬਾ ਵਧਾਉਣਾ।
  • ਬਾਗਬਾਨੀ ਫਸਲਾਂ ਘਰੇਲੂ, ਦੁਰ਼ਡੇ ਅਤੇ ਅੰਤਰ ਰਾਸ਼ਟਰੀ ਮੰਡੀਆਂ ਵਿੱਚ  ਮੁਕਾਬਲੇਯੋਗ ਬਣਾਉਣਾ।

 ਇਹਨਾਂ ਟੀਚਿਆਂ ਨੂੰ ਪ੍ਰਾਪਤ   ਕਰਨ ਅਤੇ ਕਿਸਾਨਾਂ ਦੇ ਲਾਗਤ ਖਰਚਿਆਂ ਨੂੰ ਘਟਾਉਣ ਲਈ ਵਿਭਾਗ ਵਲੋਂ ਦੇ ਸਿਟਰਸ ਅਸਟੇਟਾਂ ਭੂੰਗਾ ਅਤੇ ਛਾਉਣੀ ਕਲਾਂ, ਹੁਸ਼ਿਆਰਪੁਰ ਵਿਖੇ ਸਥਾਪਤ ਕੀਤੀਆਂ ਗਈਆਂ ਹਨ ਅਤੇ ਇੱਥੇ ਕਿਸਾਨਾਂ ਨੂੰ ਮਿੱਟੀ ਤੇ ਪੱਤਾ ਪਰਖ ਸਹੂਲਤਾਂ, ਨਵੀਨਤਮ ਸਪਰੇ ਅਤੇ ਪਰੂਨਿੰਗ ਕਰਨ ਵਾਲੇ ਤੰਦ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਕਿਸਾਨ ਆਪਣੇ  ਲਾਗਤ ਖਰਚੇ ਘਟਾ  ਕੇ ਮੁਨਾਫੇ ਵਿੱਚ ਵਾਧਾ ਕਰ ਰਹੇ ਹਨ।

 ਬਾਗਬਾਨੀ ਵਿਭਾਗ ਆਪਣੇ ਸਰਕਾਰੀ ਆਲੂ ਬਾਜ ਫਾਰਮ, ਖਨੌੜਾ ਤੋਂ ਕਿਸਾਨਾਂ ਨੂੰ ਆਲੂ ਅਤੇ ਹਰ ਸਬਜੀ ਬੀਜਾਂ ਦੀਆਂ ਵਧੀਆਂ ਅਤੇ ਰੋਗ ਰਹਿਤ ਕਿਸਮਾਂ ਦੇ ਬੀਜ  ਸਪਲਾਈ ਕਰਦਾ ਹੈ ਅਤੇ ਹਰ ਸਾਲ ਲਗਭਗ 5000-6000 ਕੁਇੰਟਲ ਆਲੂ ਅਤੇ 100 ਕੁਇੰਟਲ ਹੋਰ ਸਬਜੀਆਂ ਦੇ ਬੀਜ ਪੈਦਾ ਕੀਤੇ ਜਾਂਦੇ ਹਨ।

 ਖੁੰਬਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ  ਸਰਕਾਰੀ ਖੁੰਬ ਬੀਜ ਪ੍ਰਯੋਗਸ਼ਾਲਾ ਛਾਉਣੀ ਕਲਾਂ ਤੋਂ ਹਰ ਸਾਲ ਲਗਭਗ  ਬੋਤਲ ਖੁੰਬ ਬੀਜ ਪੈਦਾ ਕਰ ਕੇ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ।

 ਸਰਕਾਰੀ ਫਲ ਸੁਰੱਖਿਆ  ਲਬਾਰਟਰੀ , ਛਾਉਣੀ  ਕਲਾਂ ਤੋਂ ਹਰ ਸਾਲ  ਲਗਭਗ 6000  ਬੋਤਲਾਂ ਵੱਖ ਵੱਖ ਕਿਸਮਾਂ ਦਾ ਸੁਕੈਸ਼ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਲਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।

 ਘਰੇਲੂ  ਪੱਧਰ ਤੇ ਬਗੀਚੀ ਬਣਾਉਣ ਲਈ ਗਰਮੀ ਅਤੇ ਸਰਦੀ ਰੁੱਤ ਦੇ ਸਬਜੀ ਬੀਜਾਂ  ਦੀਆਂ 1800-1800 ਮਿੰਨੀ ਕਿੱਟਾਂ ਕਿਸਾਨਾਂ ਨੂੰ ਵਾਜਬ ਰੇਟ ਤੇ ਦਿੱਤੀਆਂ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਫਲਦਾਰ ਬੂਟੇ ਟਿਊਬਵੈੱਲ ਪਲਾਂਟੇਸ਼ਨ ਵਜੋਂ ਲਗਾਉਣ ਲਈ ਵੀ ਉਤਸਾਹਿਤ ਕੀਤਾ ਜਾ ਰਿਹਾ ਹਾ। ਇਸ ਨਾਲ ਕਿਸਾਨਾਂ ਨੂੰ ਪੌਸ਼ਟਿਕ ਖੁਰਾਕ ਮਿਲਣ ਤੋਂ ਇਲਾਵਾ ਘਰੇਲੂ  ਖਰਚੇ ਵੀ ਬਹੁਤ ਘੱਟ ਹੋ ਰਹੇ ਹਨ।

ਬਾਗਬਾਨੀ ਵਿਭਾਗ ਆਪਣੇ ਸੀਮਤ ਸਾਧਨਾਂ ਅਤੇ ਸਟਾਫ ਦੀ ਸਹਾਇਤਾ ਨਾਲ ਕਿਸਾਨਾਂ ਦਾ ਸੇਵਾ ਤਤਪਰਤਾ ਨਾਲ ਕਰ ਰਿਹਾ ਹੈ। ਕਿਸਾਨਾਂ ਨੂੰ  ਵੱਖ-ਵੱਖ ਬਾਗਬਾਨੀ ਗਤੀਵਿਧੀਆਂ ਲਈ MIDH  ਦੀਆਂ ਗਾਈਡਲਾਈਨਜ਼ ਅਨੁਸਾਰ ਸਹਾਇਤਾ/ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।