Close

ਤਹਿਸੀਲ

ਹੁਸ਼ਿਆਰਪੁਰ ਜ਼ਿਲੇ ਵਿਚ ਚਾਰ ਤਹਿਸੀਲਾਂ ਮੌਜੂਦ ਹਨ:

  • ਹੁਸ਼ਿਆਰਪੁਰ
  • ਦਸੂਹਾ
  • ਮੁਕੇਰੀਆਂ
  • ਗੜ੍ਹਸ਼ੰਕਰ

ਤਹਿਸੀਲਦਾਰ/ਨਾਇਬ ਤਹਿਸੀਲਦਾਰ:-

ਤਹਿਸੀਲਦਾਰ ਦੀ ਨਿਯੁਕਤੀ ਵਿਤ ਕਮਿਸ਼ਨਰ ਅਤੇ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਵਿਵਸਥਾ ਕਮਿਸ਼ਨਰ ਦੁਆਰਾ ਕੀਤੀ ਜਾਂਦਾ ਹੈ। ਇਨ੍ਹਾ ਦੀ ਡਿਊਟੀਆਂ ਤੇ ਕੰਮ ਤਹਿਸੀਲਾ ਅਤੇ ਸਬ ਤਹਿਸੀਲਾਂ ਵਿਚ ਲਗਭਗ ਬਰਾਬਰ ਹਨ ( ਵੰਡ ਕੇ ਕੇਸ ਸਿਰਫ ਤਹਿਸੀਲਦਾਰ ਦੁਆਰਾ ਨਿਪਟਾਏ ਜਾਣੇ) ਇਨ੍ਹਾਂ ਨੂੰ ਦੰਡ ਅਫਸਰ, ਸਹਾਇਕ ਕੁਲੈਕਟਰ, ਸਬ ਰਜਿਸਟਰਾਰ/ਜੁਆਂਇਟ ਸਬ ਰਜਿਸਟਰਾਰ ਵਾਲੀਆਂ ਸ਼ਕਤਾਂ ਹਾਸਿਲ ਹਨ। ਬਿਨਾਂ ਸ਼ੱਕ ਕੁਝ ਵਡੀਆਂ ਤਹਿਸਾਲਾਂ ਵਿਚ ਸਾਰੀਆਂ ਸ਼ਕਤੀਆਂ ਸਹਿਤ ਸਬ ਰਜਿਸਟਰਾਰਾ ਦੀ ਨਿਯੁਕਤੀ ਵੀ ਕੀਤੀ ਗਈ ਹੈ। ਤਹਿਸੀਲ ਮਾਲ ਐਜੰਸੀ ਦੀ ਇੰਚਾਰਜ ਅਤੇ ਮਾਲ ਦੇ ਰਿਕਾਰਡ ਲਈ ਜਿੰਮੇਵਾਰ ਹੁੰਦਾ ਹੈ। ਇਹ ਸਰਕਾਰ ਦੇ ਵੱਖ-ਵੱਖ ਬਕਾਇਆਂ ਨੂੰ ਇਕੱਠ ਕਰਨ ਲਈ ਜਿੰਮੇਵਾਰ ਹੈ। ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਾ ਆਪਣੇ ਅਧੀਨ ਕੇਸ  ਕਰਦੇ ਕਾਨੂੰਗੋ ਅਤੇ ਪਟਵਾਰੀਆਂ ਦੇ ਕੰਮ ਕਾਜ ਤੇ ਪੂਰਾ ਕੰਟਰੋਲ ਹੁੰਦਾ ਹੈ ਅਤੇ ਇਹ ਇਨ੍ਹਾਂ ਨੂੰ ਅਸਲ ਵਿਚ ਮਾਲ ਅਫਸਰ ਵੀ ਕਿਹਾ ਜਾਂਦਾ ਹੈ ਅਤੇ ( ਭੂਮੀ ਪ੍ਰਬੰਧਕ ਮੈਨੂਅਲ ਦੇ ਪੰਨਾ 242 ਅਨੁਸਾਰ ਵੱਖ-ਵੱਖ ਸਰਕਲਾਂ ਦਾ ਚਾਰਜ ਦਿ4ਤਾ ਜਾਂਦਾ ਹੈ ਜੋ ਹਰ ਸਾਲ ਪਹਿਲੀ ਅਕਤੂਬਰ ਨੂੰ ਬਦਲੇ ਜਾਂਦੇ ਹਨ ਤਾਂ ਜੋ ਇਨ੍ਹਾਂ ਦੀ ਕਾਰਜਸ਼ੈਲੀ ਅਸਰ ਨਾ ਪਵੇ ਅਤੇ ਇਹ ਵਧੀਆਂ ਢੰਗ ਨਾਲ ਕੰਮ ਕਾਰ ਸਕਣ। ਤਹਿਸੀਲ ਦਾ ਸਬ ਤਹਿਸੀਲ ਵਿਚ ਜਦੋਂ ਖਜਾਨਾ ਅਪਸਰ ਨਹੀਂ ਹੁੰਦੇ ਤਾਂ ਇਹਾ ਆਪਣਾਂ ਡਿਊਟੀਆਂ ਤੋਂ ਇਲਾਵਾ ਖਜਾਨਾ ਅਫਸਰ ਦਾ ਕੰਮ ਵੀ ਦੇਖਦੇ ਹਨ। ਤਹਿਸੀਲਦਾਰ ਵਿਆਹਾਂ ਦੀ ਰਜਿਸ਼ਟਰੇਸ਼ਨ ਵੀ  ਕਰਦਾ ਹੈ। ਵੱਖ-ਵੱਖ ਭੂਮੀ ਐਕਟਾਂ ਦੁਆਰਾ ਦਿੱਤੀਆਂ ਸ਼ਕਤਾਂ ਤੋਂ ਇਲਾਵਾ ਇਹ ਸਰਬੰਸ ਮਤੀ ਨਾਲ ਕੀਤੀਆਂ ਅਦਲਾ-ਬਦਲਾਂ ਨੂੰ ਤਸਦੀਕ ਕਰਦਾ ਹੈ। ਇਸਤੋਂ ਇਲਾਵਾ ਤਹਿਸੀਲਦਾਰ ਪਟਸ਼ਨਾਂ ਦੀ ਸੁਣਦਾ ਵੀ ਹੈ। ਛੱਡੀਆਂ ਹੋਈ ਜਾਇਦਾਦਾ ਅਤੇ ਜਮੀਨਾਂ ਦੀ ਬੋਲੀ, ਅਤੇ ਮੁੱੜ ਤੋਂ ਮਾਲਕੀ ਦੇਣ ਦੇ ਅਧਿਕਾਰ ਕਰਵਾਉਣ ਵੀ ਬੇਘਰ ਵਿਅਕਤੀ ( ਮੁਆਵਜਾ ਤੇ ਮੁੜ ਵਲੇਵਾਂ) ਐਕਟ 1954 ਰਾਹੀਂ ਅਤ ਪੰਜਾਬ ਪੈਕਿਜ ਡੀਲ ਪ੍ਰੋਪਰਟੀ ਐਕਟ 1976 ਰਾਹੀਂ ਪ੍ਰਬੰਧਕ ਅਫਸਰ ਤੇ ਤਹਿਸੀਲਦਾਰ ਸੇਲਸ (ਵੇਚਣਾ ਸਬੰਧੀ) ਵਜੋਂ ਉਸਨੂੰ ਦਿੱਤੇ ਗਏ ਹਨ।

ਕਾਨੂੰਨਗੋ:-

ਕਾਨੂੰਨਗੋ ਦੀ ਵਿਵਸ਼ਥਾ ਵਿਚ ਖੇਤੀਰ ਕਾਨੂੰਨਗੀ, ਦਫਤਰੀ ਕਾਨੂੰਨਗੋ ਅਤ ਜਿਲ੍ਹਾਂ ਕਾਨੂੰਨਗੋ ਸ਼ਾਮਿਲ ਹਨ। ਜਿਲ੍ਹੇ ਵਿਚ ਇਨਾਂ ਦੀ ਗਿਣਤੀ ਦੇ ਵਲ ਸਰਕਾਰ ਹੀ ਬਦਲ ਸਕਦੀ ਹੈ। ਖੇਤੀਰ ਕਾਨੂੰਨਗੋ ਆਪਣੇ ਏਰੇ ਦੇ ਸਾਰੇ ਪਟਵਾਰੀਆਂ ਦੇ ਕੰਮ ਵੀ ਦੇਖ-ਰੇਖ ਕਰਦਾ ਹੈ ਸਤੰਬਰ ਦੇ  ਮਹੀਨੇ ਵਿਚ ਉਹ ਤਹਿਸੀਲ ਵਿੱਚ ਰਹਿੰਦਾ ਹੈ ਅਤੇ ਪਟਵਾਰੀਆਂ ਤੋਂ ਜਮਾਬੰਦੀਆਂ ਦਾ ਰਿਕਾਰਡ ਪ੍ਰਾਪਤ  ਕਰਦੇ ਚੈਕ ਕਰਦੈ ਹੈ. ਇਸ ਸਰਕਾਰ ਮਾਲ ਅਫਸਰ ਵਲੋਂ ਮਾਰਚ ਕੀਤੀਆਂ ਅਰਜੀਆ ਦੇ ਨਿਪਟਾਰਾ ਕਰਦਾ ਹੈ। ਖੇਤਰੀ ਕਾਨੂੰਨਗੋ ਆਪਣੇ ਅਧੀਨ ਆਊਂਦੇ ਪਟਵਾਰੀਆਂ ਦੇ ਵਦੀਆਂ ਕੰਮ ਅਤ ਅਚਰਣ ਨੂੰ ਨਿਸ਼ਚ ਕਰਦਾ ਹੈ ਅਤੇ ਕਿਸੇ ਤਰ੍ਹਾਂ ਦੀ ਵੀ ਕੁਤਾਰੀ ਜੇ ਪਟਵਾਰੀਆਂ ਦੁਆਰਾ ਕੀਤੀ ਜਾਂਦੀ ਹੈ ਉਸਦੀ ਰਿਪੋਰਟ ਦਰਜ ਹੈ। ਦਫਤਰੀ ਕਾਨੂੰਨਗੋ ਤਹਿਸੀਲਦਾਰ ਦੇ ਮਾਲ ਕਲਰਕ ਹੰਦਾ ਹੈ ਅਤੇ ਉਹ ਪਟਵਾਰੀਆ ਤੋੰ ਪ੍ਰਾਪਤ ਸਾਰੇ ਰਿਕਾਰਡ ਦਾ ਵੇਰਵਾ ਰੱਖਦਾ ਹੈ। ਜਿਲ੍ਹਾ ਕਾਨੂੰਨਗੋ ਖੇਤਰੀ ਅਤੇ ਦਫਤਰੀ ਕਾਨੂੰਨਗੋ ਦੇ ਕੰਮ ਦੀ ਦੇਖਰੇਖ ਅਤੇ  ਹਰ ਮਹੀਨੇ ਦੇ ਘਟੋਂ-ਘਟ 15 ਦਿਨ ਉਨ੍ਹਾਂ ਦੇ ਕੰਮ ਨੂੰ ਚੈੱਕ ਕਰਦਾ ਹੈ। ਇਹ ਸਾਰਾ ਕੰਮ ਕਾਜ ਕਾਨੂੰਨਗੋ ਨਿਪਟਾਰਾ 30 ਅਪ੍ਰੈਲ ਦੌਰਾਨ ਕਰਦਾ ਹੈ।

ਪਟਵਾਰੀ:-

ਪਟਵਾਰੀ ਮਾਲ ਏਜੰਸੀ ਦੇ ਹੇਠਲੇ ਪੱਧਰ ਨੇ ਮਹੱਤਵਪੂਰਨ ਅਤੇ ਅਸਰਦਾਰ ਕਰਮਚਾਰੀ ਹੁੰਦਾ ਹੈ। ਜਿਲ੍ਹੇ ਦੀ ਮਾਲ ਪ੍ਰਬੰਧ ਤੋ ਤਦੋ ਤੱਕ ਸਹੀ ਢੰਗ ਨਾਲ ਨਹੀਂ ਚਸ ਸਕਦਾ ਜਦੋਂ ਤੱਕ ਉਥੋ ਦੇ ਪਟਵਾਰੀ ਵਧੀਆ ਢੰਗ ਨਾਲ ਟੇਂਡ ਕੀਤੇ  ਹੋਏ ਹੋਣ ਤੇ ਉਨ੍ਹਾਂ ਦੀ ਸਹੀ ਢੰਗ ਨਾਲ ਨਜਰਸਾਨੀ ਨਾ ਕੀਤੀ ਜਾਵੇ।

 ਇਕ ਪਟਵਾਰੀ ਦੀਆਂ ਤਿੰਨ ਮੁੱਖ ਡਿਊਟੀਆਂ ਜਾਂ ਕੰਮ ਹਨ:-

  • ਹਰ ਫਸਲ ਦੀ ਬਿਜਾਈ ਦਾ ਰਿਕਾਰਡ ਰੱਖਣਾ
  • ਮਾਲਕੀਅਤ ਦੀ ਅਦਲਾ ਬਦਲੀ ਨੁੰ ਸਮੇਂ ਸਿਰਰ ਰਿਕਾਰਡ ਕਰਨਾ
  • ਵਸਲਾਂ ਦੀ ਜਾਂਚ, ਮਲਕੀਅਤ ਦੀ ਅਦਲਾ ਬਦਲੀ ਅਤੇ ਅਧਿਕਾਰੀਣ ਦੇ ਰਿਕਾਰਡ ਵਾਲੇ ਰਜਿਸਟਰਾਂ ਦੇ ਅੰਕੜਿਆਂ ਨੂੰ ਤਕਤੀਬ ਦੇਵਾ ਪਟਵਾਰੀ ਦੇ ਸਰਕਲ ਨੂੰ ਵਧਾਉਣਾ ਜਾ ਘਟਾਊਣਾ ਭੂਮੀ ਪ੍ਰਬੰਧ ਮੈਨੂਅਲ ਦੇ ਪੈਰਾ 238 ਅਨੁਸਾਰ ਕਮਿਸ਼ਨਰ ਦੇ ਅਥਾਰ ਖੇਤੀਰ ਵਿੱਚ ਆਊਂਦਾ ਹੈ।

ਪਟਵਾਰੀ ਦੀ ਇਹ ਜਿੰਮੇਵਾਰੀ ਹੈ ਕਿ ਊਹ ਭੂਮੀ ਅਤੇ ਫਸਲਾਂ ਸਬੰਧੀ ਹਰ ਆਫਤ ਦੀ ਜਾਣਕਾਰੀ ਅਤੇ ਪਸ਼ੂਆਂ ਤੇ ਮਨੁੱਖਾਂ ਵਿਚ ਫੈਲੀ ਹਰ ਕਿਸਮ ਦੀ ਬੇਨਾਮੀ ਦੀ ਰਿਪੋਰਟ ਤੁਰੰਤ ਦੇਵੇ। ਉਸਨੂੰ ਮੁੱਖ ਮਾਲ ਅਫਸਰ ਦੀ ਸਹਾਇਤ ਕਰਨੀ ਹੁੰਦੀ ਹੈ। ਉਸਨੂੰ ਆਪਣਾ ਰਿਕਾਰਡ ਲਈ ਡਾਇਰੀ ਅਤੇ ਅਭਿਆਸ ਕਿਤਾਬ ਰੱਖੇ ਹੈ। ਉਰ ਘਟਨਾਵਾਂ ਨੰ ਧਿਆਨ ਵਿੱਚ ਆਉੰਦੇ ਸਾਰ ਹੀ ਨੋਟ ਕਰਦਾ ਹੈ। ਇਹ ਸਾਰੇ ਰਿਕਾਰਡ ਨੂੰ ਸੁਰੱਖਿਅਤ ਰੱਖਣ ਦੀ ਕੰਮ ਵੀ ਕਰਦਾ ਹੈ। ਇਸ ਤੋਂ ਇਲਾਵਾ ਨਕਸ਼ੇ ਅਤੇ ਦੂਜੇ ਸਮਾਨ ਦੀ ਵੀ ਸੰਭਾਲ ਕਰਦਾ ਹੈ। ਇਸ ਤੋਂ ਇਲਾਵਾ ਨਕਸ਼ੇ ਅਤੇ ਦੁਜੇ ਸਮਾਨ ਦੀ ਵੀ ਸੰਭਾਲ ਕਰਦਾ ਹੈ। ਉਹ ਆਪਣੀ ਅਭਿਆਸ ਪੁਸਤਕ ਵਿਚ ਆਪਣੇ ਦੁਆਰਾ ਕੀਤਾ ਕੰਮਾਂ ਦਾ ਰਿਕਾਰ਼ਡ ਰੱਖਦਾ ਹੈ। ਉਸ ਦੇ ਕੰਮਾਂ ਦੀ ਦੇਖਰੇਖ ਖੇਤਰੀ ਕਾਨੂੰਨਗੋ, ਸਦਰ ਕਾਨੂੰਨਗੋ ਅਤੇ ਸਰਕਲ ਮਾਲ ਅਫਸਰ ਕਰਦਾ ਹੈ।