Close

ਟਾਊਨ ਪਲੈਨਿੰਗ

ਇਹ ਦਫਤਰ ਨਗਰ ਅਤੇ ਯੋਜਨਾਬੰਦੀ ਵਿਭਾਗ, ਪੰਜਾਬ ਦੇ ਫੀਲਡ ਦਫਤਰ ਵਜੋਂ ਕੰਮ ਕਰ ਰਿਹਾ ਹੈ। ਇਹ ਦਫਤਰ “ ਦੀ ਪੰਜਾਬ ਰਿਜਨਲ ਅਤੇ ਟਾਊਨ ਪਲੈਨਿੰਗ ਅਤੇ ਡਿਵੈਲਪਮੈਂਟ (ਅਮੈਂਡਮੈਂਟ) ਐਕਟ 2006” ਅਧੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਸ਼ਹਿਰਾਂ ਦੇ ਮਾਸਟਰ ਪਲੈਨ ਤਿਆਰ ਕਰਦਾ ਹੈ।

ਇਸ ਦਫਤਰ ਵੱਲੋਂ ਤਿਆਰ ਕੀਤੇ ਮਾਸਟਰ ਪਲੈਨ / ਤਿਆਰ ਕੀਤੇ ਜਾ ਰਹੇ ਮਾਸਟਰ ਪਲੈਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਮਾਸਟਰ ਪਲੈਨ, ਹੁਸ਼ਿਆਰਪੁਰ :- ਮਾਸਟਰ ਪਲੈਨ, ਹੁਸ਼ਿਆਰਪੁਰ ਸਰਕਾਰ ਦੀ ਨੋਟੀਫਿਕੇਸ਼ਨ ਨੰ. 12/75/2006-4ਐਚ ਜੀ1/2925 ਮਿਤੀ 29.07.2011 ਰਾਹੀਂ ਨੋਟੀਫਾਈ ਹੋ ਚੁੱਕਾ ਹੈ।

ਮਾਸਟਰ ਪਲੈਨ, ਮੁਕੇਰੀਆਂ :- ਮਾਸਟਰ ਪਲੈਨ, ਮੁਕੇਰੀਆਂ ਸਰਕਾਰ ਦੀ ਨੋਟੀਫਿਕੇਸ਼ਨ ਨੰ. 12/33/2010-4ਐਚ ਜੀ1 ਮਿਤੀ 13.10.2010 ਰਾਹੀਂ ਨੋਟੀਫਾਈ ਹੋ ਚੁੱਕਾ ਹੈ।

ਲੋਕਲ ਪਲੈਨਿੰਗ ਏਰੀਆ, ਦਸੂਹਾ:- ਲੋਕਲ ਪਲੈਨਿੰਗ ਏਰੀਆ, ਦਸੂਹਾ ਸਰਕਾਰ ਦੀ ਨੋਟੀਫਿਕੇਸ਼ਨ ਨੰ. 12/6/2010/4ਐਚ ਜੀ1/1934 ਮਿਤੀ 21.06.2010 ਰਾਹੀਂ “ ਦੀ ਪੰਜਾਬ ਰਿਜਨਲ ਅਤੇ ਟਾਊਨ ਪਲੈਨਿੰਗ ਅਤੇ ਡਿਵੈਲਪਮੈਂਟ (ਅਮੈਂਡਮੈਂਟ) ਐਕਟ 2006” ਦੀ ਧਾਰਾ 56(1) ਅਧੀਨ ਨੋਟੀਫਾਈ ਹੋ ਚੁੱਕਾ ਹੈ ਅਤੇ ਇਸਦਾ ਡਰਾਫਟ ਮਾਸਟਰ ਪਲੈਨ ਇਸ ਦਫਤਰ ਵਲੋਂ ਤਿਆਰ ਕਰਕੇ ਸਰਕਾਰ ਨੂੰ ਮਨਜੂਰੀ ਹਿੱਤ ਭੇਜਿਆ ਗਿਆ ਹੈ।

ਲੋਕਲ ਪਲੈਨਿੰਗ ਏਰੀਆਜ:- ਇਸ ਦਫਤਰ ਵਲੋਂ ਹੇਠ ਲਿਖੇ ਲੋਕਲ ਪਲੈਨਿੰਗ ਏਰੀਆਜ ਤਿਆਰ ਕੀਤੇ ਗਏ ਹਨ:-

  1. ਟਾਂਡਾ :- ਨੋਟੀਫਾਈ ਕੀਤਾ ਜਾਣਾ ਹੈ
  2. ਹਰਿਆਣਾ :- ਨੋਟੀਫਾਈ
  3. ਗੜ੍ਹਦੀਵਾਲਾ :- ਨੋਟੀਫਾਈ
  4. ਗੜ੍ਹਸ਼ੰਕਰ :- ਨੋਟੀਫਾਈ
  5. ਮਾਹਿਲਪੁਰ :- ਨੋਟੀਫਾਈ ਕੀਤਾ ਜਾਣਾ ਹੈ
  6. ਸ਼ਾਮ-ਚੁਰਾਸੀ :- ਦਫਤਰ ਵਿਖੇ ਤਿਆਰ ਕੀਤਾ ਜਾ ਰਿਹਾ ਹੈ

ਇਸ ਦਫਤਰ ਵੱਲੋਂ ਪੁੱਡਾ ਵਲੋਂ ਡਿਵੈਲਪ ਕੀਤੀਆਂ ਜਾਣ ਵਾਲੀਆਂ ਸਕੀਮਾਂ ਜਿਵੇਂ ਕਿ ਓ.ਯੂ.ਵੀ.ਜੀ.ਐਲ , ਅਰਬਨ ਅਸਟੇਟ ਆਦਿ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦਫਤਰ ਵਲੋਂ ਓ.ਯੂ.ਵੀ.ਜੀ.ਐਲ ਸਕੀਮ ਸੀਡ ਫਾਰਮ, ਮੁਕੇਰੀਆਂ ਅਤੇ 3.40 ਏਕੜ ਪੁੱਡਾ ਏਰੀਆ ਸਕੀਮ ਨੰ. 10, ਹੁਸ਼ਿਆਰਪੁਰ ਦਾ ਲੇ-ਆਊਟ ਪਲੈਨ ਤਿਆਰ ਕੀਤੇ ਗਏ ਹਨ।

ਇਸ ਦਫਤਰ ਵੱਲੋਂ ਰੂਰਲ ਏਰੀਆ ਵਿੱਚ ਰੂਰਲ ਫੋਕਲ ਪੁਆਂਇੰਟ ਤਿਆਰ ਕੀਤੇ ਗਏ ਹਨ। ਵੱਖ ਵੱਖ ਬਲਾਕਾਂ ਵਿੱਚ ਹੇਠ ਲਿਖੇ 38 ਨੰ. ਫੋਕਲ ਪੁਆਂਇੰਟ ਬਣਾਏ ਗਏ ਹਨ:-

ਫੋਕਲ ਪੁਆਂਇੰਟ ਵੇਰਵਾ

ਬਲਾਕ ਦਾ ਨਾਮ

ਫੋਕਲ ਪੁਆਂਇੰਟ

ਬਲਾਕ ਦਾ ਨਾਮ

ਫੋਕਲ ਪੁਆਂਇੰਟ

ਹੁਸ਼ਿਆਰਪੁਰ I

5

ਦਸੂਹਾ

4

ਹੁਸ਼ਿਆਰਪੁਰ II

5

ਟਾਂਡਾ

1

ਭੂੰਗਾ

6

ਮੁਕੇਰੀਆਂ

2

ਗੜਸ਼ੰਕਰ

5

ਹਾਜੀਪੁਰ

2

ਮਾਹਿਲਪੁਰ

6

ਤਲਵਾੜਾ

2

ਇਸ ਦਫਤਰ ਵਲੋਂ ਪ੍ਰਾਪਤ ਹੋਣ ਵਾਲੇ ਵੱਖ ਵੱਖ ਪ੍ਰੋਜੈਕਟਸ ਸਬੰਧੀ ਹੇਠ ਲਿਖੇ ਅਨੁਸਾਰ ਸੇਵਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ:-

ਚੇਜ ਆਫ ਲੈਂਡ ਯੂਜ/ ਐਨ.ਓ.ਸੀ. (ਪੈਟਰੋਲ ਪੰਪ, ਰਾਈਸ ਸ਼ੈਲਰ, ਬਰਿਕ ਕਿਲਨ, ਇੰਡਸਟਰੀ, ਇੰਸਟੀਚਿਊਸ਼ਨਲ, ਕਮਰਸ਼ੀਅਲ, ਰੈਜੀਡੈਂਸ਼ੀਅਲ, ਹਸਪਤਾਲ, ਹੋਟਲ ਆਦਿ)

ਸੈਕਸ਼ਨ ਆਫ ਬਿਲਡਿੰਗ ਪਲੈਨ (500 ਸੁਕੇਅਰ ਮੀਟਰ ਤੱਕ)

ਕੰਪਲੀਸ਼ਨ / ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ (500 ਸੁਕੇਅਰ ਮੀਟਰ ਤੱਕ)

ਲੈਂਡ ਯੂਜ ਕਲਾਸੀਫਿਕੇਸ਼ਨ ਸਰਟੀਫਿਕੇਟ।