ਉਪ-ਮੰਡਲ
ਸਬ-ਡਵਿਜ਼ਨਲ ਅਫਸਰ ਸਿਵਲ:-
ਸਬ-ਡਵਿਜ਼ਨਲ ਅਫਸਰ ( ਸਿਵਲ ਦੀਆਂ ਸਬ ਡਵਿਜਲ ਵਿਚ ਉਹੀ ਡਿਊਟੀਆਂ ਜਾਂ ਕੰਮ ਹੁੰਦੇ ਹਨ ਜੋ ਡੀ.ਸੀ ਦੇ ਜਿਲ੍ਹੇ ਵਿਚ। ਜਿਲ੍ਹਾ ਪ੍ਰਬੰਧ ਵਿਚ ਹਰ ਕਿਸਮ ਦੀ ਜਾਣਕਾਰੀ ਤੇ ਕੰਮ ਲਈ ਉਹ ਡੀ.ਸੀ ਦਾ ਪ੍ਰਮੁੱਖ ਏਜੰਟ ਹੰਦਾ ਹੈ। ਉਹ ਸਬ ਡਵਿਜਨਲ ਵਿਚ ਵੱਖ-ਵੱਖ ਵਿਕਾਸ ਸਬੰਧੀ ਗਤੀਵਿਧੀਆਂ ਦਾ ਇੰਚਾਰਜ ਹੁੰਦਾ ਹੈ। ਪਣੇ ਏਰੀਏ ਵਿਚ ਉਸਨੂੰ ਗਸ਼ਤ ਪੈਂਦੀ ਹੈ ਤਾਂ ਜੋ ਕਿ ਵਿਕਾਸ ਦੇ ਕੰਮਾ ਦਾ ਜਾਇਜਾ ਲੈ ਸਕੇ ਅਤੇ ਮਾਲ ਵਿਭਾਕ ਦਾ ਪ੍ਰਬੰਧ ਦੇਕ ਸਕੇ ਅਤੇ ਨਾਲ ਦੀ ਨਾਲ ਕਾਨੂੰਨ ਅਤੇ ਵਿਵਸਥਾ ਦੀ ਦੇਖ ਰੇਖ ਕਰ ਸਕੇ। ਇਸਤੋਂ ਇਲਾਵਾਂ ਉਸਨੂੰ ਲੋਕਾਂ ਦੀ ਸ਼ਿਕਾਇਤਾ ਸੁਣਨੀਆਂ ਪੈਂਦੀਆ ਹਨ ਅਤੇ ਕੁਦਰਤੀ ਆਫਤਾਂ ਸਬੰਧੀ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਕਰਨਾ ਪੈਂਦਾ ਹੈ। ਉਹ ਸਾਲ ਵਿਭਾਗ ਦੀਆਂ ਏਜੰਸੀਆਂ ਦੀ ਵੇਖ ਰੇਖ ਕਰਦਾ ਹੈ। ਇਸ ਵਿਚ ਕੋਈ ਸ਼ੋਂਕ ਨਹੀ ਕਿ ਊਸਦੀਆਂ ਡਿਊਟਾੰ ਤੇ ਕੰਮ ਕਾਫੀ ਹੱਦ ਤੱਕ ਅਜਾਦ ਅਤੇ ਸਵੈ-ਇਛੁਕ ਹਨ। ਇਹ ਆਪਣੇ ਅਧੀਨ ਏਰੀਏ ਵਿਚ ਹਰ ਤਰਾਂ ਨਾਲ ਜਿੰਮਵਾਰ ਹੁੰਦਾ ਹੈ ਅਤੇ ਹਰ ਵਿਸ਼ੇ ਤੇ ਅਜਾਦ ਤੌਰ ਤੇ ਫੈਸਲੇ, ਲੈਂਦਾ ਹੈ। ਉਸਨੂੰ ਵੱਖ-ਵੱਖ ਐਕਟਾ ਰਾਹੀਂ ਬਹੁਤ ਸਾਰੀਆਂ ਸ਼ਕਤੀਆਂ ਪ੍ਰਧਾਨ ਕੀਤੀਆਂ ਗਈਆਂ ਹਨ। ਉਹ ਸਹਾਇਕ ਮਾਲ ਅਧਿਕਾਰ ਵਜੋਂ ਵੀ ਕੰਮ ਕਰਦਾ ਹੈ. ਇਹ ਆਪਣੇ ਅਧੀਨ ਸਹਾਇਕ ਮਾਲ ਅਫਸਾਰ ਦੇ ਫੈਸਲਿਆ ਖਿਲਾਫ਼ ਅਪੀਲਾਂ ਦੀ ਸੁਣਵਾਈ ਕਰਦਾ ਹੈ। ਰਾਜ ਸਰਕਾਰ ਵਲੋਂ ਦੰਢ ਅਫਸਰ ਨੂੰ ਸਬ ਡਵਿਜ਼ਨਲ ਮੈਜਿਸਟਰੇਟ ਕਿਹਾ ਜਾਂਦ ਹੈ। ਸ਼ੈਕਸ਼ਨ 20(4) ਅਤੇ 23 ਅਨੁਸਾਰ ਸਬ ਡਵਿਜਨਲ ਅਫਸਰ ਦੂਜੇ ਦੰਢ ਅਫਸਰਾਂ ਵਾਂਗ ਜਿਲ੍ਹਾ ਦੰਡ ਅਫਸਰ ਦੇ ਅਧੀਨ ਹੁੰਦਾ ਹੈ। ਇਹ ਆਪਣੇ ਖੇਤਰ ਵਿਚ ਕਾਨੂੰਨ ਅਤੇ ਵਿਵਸਥਾ ਨੂੰ ਬਣਾਏ ਰੱਖਣ ਲਈ ਜਿਮੇਵਾਰ ਹੁੰਦਾ ਹੈ। ਸ਼ੈਸਨ/107/15,109,110,133,144 ਅਤੇ 145 ਅਧੀਨ ਉਸਨੂੰ ਬਹਤ ਸਾਰੀਆਂ ਸ਼ਕਤੀਆਂ ਪ੍ਰਾਪਤ ਹਨ। ਉਹ ਅਧਾਲਤ ਦੇ ਕੇਸਾਂ ਦੀ ਸੁਣਵਾਈ ਵੀ ਇਨ੍ਹਾਂ ਸ਼ੈਕਸ਼ਨਾ ਦੇ ਅਧੀ ਕਰਦਾ ਹੈ।