Close

ਇਤਿਹਾਸ

ਪ੍ਰਾਚੀਨ ਕਾਲ

ਹੁਸ਼ਿਆਰਪੁਰ ਜਿਲ੍ਹੇ ਦਾ ਇਲਾਕਾ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ। ਅਜੌਕੀਆਂ ਖੁਦਾਈਆਂ ਤੋਂ ਪਤਾ ਲਗਦਾ ਹੈ ਸ਼ਿਵਾਲਕ ਦੀਆਂ ਪਹਾੜੀਆਂ ਦਾ ਸਾਰਾ ਇਲਾਕਾ ਨਾ ਸਿਰਫ ਮੁੱਢਲੇ ਪ੍ਰਾਚੀਨ ਪੱਥਰ ਕਾਲ ਦੇ ਲੋਕਾਂ ਨੇ ਬਲਕਿ ਅਰੰਭਕ ਇਤਿਹਾਸ ਦੇ ਲੋਕਾਂ ਨੇ ਵੀ ਵੱਸਣ ਵਾਸਤੇ ਚੁੱਣਿਆ। ਅਰੰਭਕ ਪੱਥਰ ਕਾਲ ਦੀਆਂ ਖੌਜਾਂ ਦੌਰਾਨ ਅਤਵਾਰਾਪੁਰ, ਰਹਿਮਾਨਪੁਰ ਅਤ ਤੱਖਣੀ ਜੋ ਕਿ ਹੁਸ਼ਿਆਰਪੁਰ ਦੇ 30-40 ਕਿ.ਮੀ ਉਤਰੀ ਭਾਗ ਵਿਚ ਹਨ ਵਿਖੇ ਪੱਥਰ ਦੀਆਂ ਕਲਾਂ ਕ੍ਰਿਤੀਆਂ ਪ੍ਰਾਪਤ ਹੋਈਆਂ ਹਨ, ਹੁਸ਼ਿਆਰਪੁਰ ਦੇ 24 ਕਿ.ਮੀ. ਉਤਰ ਵਿਚ ਸਥਿਤ ਢੋਲਵਾਹਾ ਵਿਖੇ ਮਿਲੇ ਹਨ ਜਿਲ੍ਹੇ ਦੇ ਪ੍ਰਾਚੀਨ ਇਤਿਹਾਸ ਤੇ ਕਾਫੀ ਸਾਰੀ ਰੌਸ਼ਨੀ ਪਾਉਂਦੀ ਹਨ।

ਲੋਕ ਕਥਾਵਾਂ ਜਿਲ੍ਹੇ ਦੇ ਬਹੁਤ ਸਾਰੇ ਥਾਵਾਂ ਨੂੰ ਪਾਂਡਵਾਂ ਨਾਲ ਜੋੜਦੀਆਂ ਹਨ। ਮਹਾਂਕਾਵਿ ਮਹਾਂਭਾਰਤ ਵਿੱਚ ਜਿਲ੍ਹੇ ਦੇ ਦਸੂਹਾ ਕਸਬੇ ਦਾ ਜਿਕਰ ਰਾਜਾ ਵਿਰਾਟ ਦੇ ਰਾਜ ਵਜੋਂ ਆਊਂਦਾ ਹੈ ਜਿਸਦੀ ਸੇਵਾ ਵਿੱਚ ਪਾਂਡਵਾਂ ਨੇ ਤੇਰਾਂ ਸਾਲ ਦਾ ਬਨਵਾਸ ਕੱਟਿਆ ਸੀ। ਮਾਹਿਲਪੁਰ ਤੋਂ 11 ਕਿ.ਮੀ ਦੂਰੀ ਤੇ ਪੱਛਮ ਵਿਚ ਸਥਿੱਤ ਭਾਮ ਵਿਖੇ ਵੀ ਪਾਂਡਾਵਾਂ ਨੇ ਆਪਣੇ ਬਨਵਾਸ ਦਾ ਸਮਾ ਬਿਤਾਇਆ। ਜੈਜੋਂ ਤੋਂ 19 ਕਿ.ਮੀ ਦੂਰ ਲਸਾੜਾ ਵਿਖੇ ਪਾਂਡਵਾਂ ਨਾਲ ਸਬੰਧਿਤ ਪੱਥਰਾਂ ਦਾ ਬਣਿਆ ਮੰਦਰ ਮੌਜੂਦ ਹੈ। ਚੀਨੀ ਯਾਤਰੀ ਹਿਊਨਸਾਂ ਅਨੁਸਾਰ ਹੁਸ਼ਿਆਰਪੁਰ ਦਾ ਇਲਾਕਾ ਚੰਦਰਵੰਸ਼ੀ ਰਾਜਪੂਤਾਂ ਦਾ ਇਲਾਕਾ ਸੀ ਜਿਨ੍ਹਾ ਨੇ ਮੁਗਲਾਂ ਦੀ ਜਿੱਤ ਤੋਂ ਪਹਿਲਾਂ ਸਦੀਆਂ ਤੱਕ ਆਪਣੀ ਅਜ਼ਾਦ ਹੋਂਦ ਕਾਇਮ ਰੱਖੀ।

ਹੁਸ਼ਿਆਰਪੁਰ ਵਿੱਚ ਬਿਆਸ ਦਰਿਆ ਦੇ ਆਸਪਾਸ ਤਲਵਾੜਾ ਦੀਆਂ ਸ਼ਿਵਾਲਕ ਪਹਾੜੀਆਂ ਤੋਂ ਸਤਲੁਜ ਤੋ ਸਥਿਤ ਰੂਪਨਗਰ ਤੱਕ ਸਾਂਝਾ ਸੱਭਿਆਚਾਰ ਮਿਲਦਾ ਹੈ। ਸ਼ਿਵਾਲਿਕ ਦੀ ਅਗਲੀ ਪਰਬਤ ਲੜੀ ਵਿੱਚ ਹੁਸ਼ਿਆਰਪੁਰ ਦੇ 16 ਅਜਿਹੇ ਸਥਾਨ ਹਨ ਜਿੱਥੇ ਪੱਥਰ ਯੁੱਗ ਦੇ ਸੰਦ (ਹਥਿਆਰ) ਮਿਲੇ ਹਨ। ਇਹ ਸੰਦ (ਹਥਿਆਰ) ਆਪਸ ਵਿੱਚ ਮੇਲ ਖਾਂਧੇ ਹਨ।

ਅਤਵਾਰਾਪੁਰ ਸਮੂਹ ਵਿੱਚ ਕਾਫੀ ਮਾਤਰਾ ਵਿੱਚ ਪੱਥਰ ਯੁੱਗ ਦੇ ਸੰਦ (ਹਥਿਆਰ) ਮਿਲੇ ਹਨ। ਇਸ ਸਮੂਹ ਦੇ ਅਤਵਾਰਾਪੁਰ,ਰਹਿਮਾਨਪੁਰ ਅਤ ਤੱਖਣੀ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹਨ। ਹਰਿਆਣਾ ਤੋਂ 8 ਕਿ.ਮੀ ਦੂਰ ਅਤਵਾਰਾਪੁਰ ਵਿੱਚ 80 ਸੰਦ (ਹਥਿਆਰ) ਮਿਲੇ ਹਨ ਜਿਨ੍ਹਾਂ ਵਿੱਚ 9 ਕੁਹਾੜੀਆਂ, 19 ਕੁਹਾੜੇ, 17 ਪੱਥਰ ਦੇ ਸੰਦ ਵਧੀਆ ਕਿਸਮ ਦਾ ਬਿਲੌਰ ਪੱਥਰ ਹੈ। ਅਜੌਕੀਆਂ ਖੋਜਾਂ ਤੋਂ ਕੁੱਚ ਗੰਧਾਰ ਸ਼ੈਲੀ ਦੀਆਂ ਕਲਾਂ ਕ੍ਰਿਤੀਆਂ ਜੋ ਕਿ 1000 ਈ.ਪੂ.ਦੀਆਂ ਹਨ ਵੀ ਮਿਲੀਆਂ ਹਨ। ਅਧਿਆਇ ਦੇ ਅੰਤ ਵਿੱਚ ਪੁਰਾਤਤਵ ਵਿਭਾਗ ਵਲੋਂ ਜਾਰੀ ਪੱਥਰ ਦੇ ਸੰਦਾਂ ਵਾਲੀਆਂ ਥਾਵਾਂ ਦੀ ਸੂਚੀ ਦਰਜ ਕੀਤੀ ਗਈ ਹੈ।

ਪੁਰਾਤਤਵ ਵਿਭਾਗ ਦੀਆਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਹੁਸ਼ਿਆਰਪੁਰ ਜਿਲ੍ਹਾ ਪ੍ਰਾਚੀਨ ਕਾਲ ਤੋਂ ਹੀ ਹੜੱਪਾ ਕਾਲ ਨਾਲ ਸਬੰਧਿਤ ਸੀ। ਇਸ ਖੇਤਰ ਦੀਆਂ ਖੋਜਾਂ ਨੇ ਹੇਠ ਲਿਖਿਆਂ ਥਾਵਾਂ ਨੂੰ ਪੁਰਾਤੱਤਵ ਵਿਭਾਗ ਦੇ ਨਕਸ਼ੇ ਤੋ ਲਿਆਂਦਾ ਹੈ ਅਤੇ ਇਹ ਵੀ ਪਤਾ ਲੱਗਦਾ ਹੈ ਕਿ ਇਥੇ ਦੇ ਲੋਕ ਠੀਕ ਉਸੇ ਤਰਾਂ ਦੇ ਸਨ ਜਿਵੋਂ ਕਿ ਹੜੱਪਾਂ ਅਤੇ ਮੋਹਿੰਜੋਦਾੜੋ ਦੇ ਲੋਕ।

ਹੇਠ ਲਿਖੀਆਂ ਥਾਵਾਂ ਤੇ ਇਸ ਤਰਾਂ ਦੇ ਸਬੂਤ ਮਿਲ ਹਨ।

ਲੜੀ ਨੰਬਰ

ਪਿੰਡ ਦਾ ਨਾਮ

ਤਹਿਸੀਲਾਂ ਦਾ ਨਾਮ

1

ਦੌਲਤਪੁਰ

ਹੁਸ਼ਿਆਰਪੁਰ

2

ਰਹਿਮਾਨਪੁਰ

ਹੁਸ਼ਿਆਰਪੁਰ

3

ਅਤਵਾਰਾਪੁਰ

ਹੁਸ਼ਿਆਰਪੁਰ

4

ਥੱਖਣੀ

ਹੁਸ਼ਿਆਰਪੁਰ

5

ਨਰੂੜ

ਹੁਸ਼ਿਆਰਪੁਰ

6

ਖੰਗਾਲੀ

ਹੁਸ਼ਿਆਰਪੁਰ

7

ਢੋਲਵਾਹਾ

ਹੁਸ਼ਿਆਰਪੁਰ

8

ਫਪਾਲ

ਹੁਸ਼ਿਆਰਪੁਰ

9

ਰਾਮ ਟਟਵਾਲੀ

ਹੁਸ਼ਿਆਰਪੁਰ

10

ਕੋਟ ਅਤੇ ਇਸਦੀਆਂ ਪੱਛਮੀ ਢਲਾਣਾਂ

ਗੜਸ਼ੰਕਰ

11

ਲ਼ਲਵਾਣ

ਗੜਸ਼ੰਕਰ

12

ਮਨੂਆਲ

ਬਲਾਚੌਰ

13

ਗਪਲਾਰੀਆਂ

ਦਸੂਹਾ

14

ਹਾਤਪੁਰ

ਦਸੂਹਾ

15

ਖੁਪੋਵਾਲ

ਗੜਸ਼ੰਕਰ

16

ਗੜੀ

ਗੜਸ਼ੰਕਰ

17

ਖੰਨੀ

ਗੜਸ਼ੰਕਰ

18

ਸ਼ਾਮ ਚੌਰਾਸੀ (ਪੇਂਡੂ)

ਹੁਸ਼ਿਆਰਪੁਰ

19

ਤਹੇਹ (ਪਚਰਾਲੀ)

ਗੜਸ਼ੰਕਰ

20

ਰਾਮ ਕਲੋਨੀ ਕੈਂਪ

ਹੁਸ਼ਿਆਰਪੁਰ

21

ਪੱਖੋਵਾਲ

ਹੁਸ਼ਿਆਰਪੁਰ

22

ਜਹੂਰਾ

ਦਸੂਹਾ

23

ਹਾਜੀਪੁਰ

ਗੜਸ਼ੰਕਰ

24

ਜਕਾਮ

ਦਸੂਹਾ

25

ਟਾਂਡਾ ਉੜਮੁੜ

ਦਸੂਹਾ

 

(ਬੀ.ਬੀ. ਲਾਲ, ਐੱਸ.ਪੀ. ਗੁਪਤਾ ਸਿੰਧੂ ਘਾਟੀ ਸਭਿਅਤਾ ਦੀਆਂ ਸੀਮਾਵਾਂ (ਪੰਨਾ 526) ਅਤੇ ਮਧੂ ਹਾਲਾ, ਪ੍ਰਾਚੀਨ ਪੰਜਾਬ ਦੀ ਸੰਸਕ੍ਰਿਤੀ ( ਦਿੱਲੀ 1990)

ਹੁਸ਼ਿਆਰਪੁਰ ਤੋਂ 30 ਕਿ.ਮੀ ਦੂਰ ਉਤਰ-ਪੱਛਮ ਵਿੱਚ ਢੋਲਵਾਹਾ ਵਿਖੇ ਪਰੁਤਤਵਾ ਵਿਭਾਗ ਵਲੋਂ ਕੀਤੀਆਂ ਗਈਆਂ ਖੁਦਾਈਆਂ ਨੇ ਇਸਦਾ ਸਬੰਧ ਪੂਰਵ ਇਤਿਹਾਸ਼ ਨਾਲ ਜੋੜਿਆ ਹੈ। ਇਹ ਖੇਤ ਪ੍ਰਾਂਚੀਨ ਕਾਲ ਤੋਂ ਹੀ ਲੋਕਾਂ ਦੇ ਵਸੇਰੇ ਦੀ ਥਾਂ ਰਹੀ ਹੈ ਅਤ ਪੁਰਾਤਤਵ ਵਿਭਾਗ ਦੀਆਂ ਖੋਜਾਂ ਤੋਂ ਪਤਾ ਜਲਦਾ ਹੈ ਕਿ ਇਸਦਾ ਸਬੰਧ ਨਵੀਤਮ ਕਾਲ ਨਾਲ ਹੀ ਹੈ। ਇਸ ਸਰੁਖਿਅਤ ਗਾਟੀ ਵਿਚੋਂ ਮਿਲੇ ਅਵਸ਼ੇਸ ਅਤੇ ਸੰਦਾਂ ਤੋਂ ਇਥੇ ਮੌਜੂਦ ਮਨੁੱਖ ਦੀ ਹੌਂਦ ਦਾ ਪਤਾ ਲੱਗਦਾ ਹੈ। ਅਵਸ਼ੇਸ਼ਾਂ ਅਤ ਸੁੰਦਰ ਮੱਧਕਾਲੀਨ ਪੱਧਰ ਕਲਾ ਕ੍ਰਿਤੀਆਂ ਦਾ ਮਿਲਣ ਇਸਦੀ ਮਹੱਤਤਾ ਨੂੰ ਵਧਾਊਂਦਾ ਹੈ ਅਤੇ ਇਸ ਤੱਤ ਦੀ ਗਵਾਹੀ ਭਰਦਾ ਹੈ ਕਿ ਇਸ ਘਾਟੀ ਵਿਚ ਸਮੇ ਸਮੇਂ ਤੋ ਮੂਰਤੀ ਪੁਜਾ ਦਾ ਬਹੁਤ ਬੋਲਬਾਲਾ ਸੀ। ਕਲਾਂ ਕ੍ਰਿਤੀਆਂ ਅਤੇ ਹੋਰ ਵਸਤਾਂ ਦਾ ਮਿਲਣਾ ਇਹ ਦਰਸਾਉਂਦਾ ਹੈ ਕਿ ਢੋਲਵਾਹਾ ਗੁਰਜਾਰਾ ਪ੍ਰਥੀਹਾਰਾ ਕਾਲ ( ਬੀ.ਸੀ. 800-1000 ਈ.ਪੀ.) ਨਾਲ ਸਬੰਧਿਤ ਹੈ। 10 ਵੀਂ ਸਦੀ ਈ.ਪੁ. ਸ਼ਿਵਾਲਕ ਖੇਤਰ ਪ੍ਰਧੀਹਾਰਾਂ ਦੇ ਪ੍ਰਭਾਵਾ ਅਧੀਨ ਸੀ। ਇਸ ਸਮੇਂ ਦੌਰਾਨ ਸਥਾਨਕ ਕਬੀਲਿਆਂ ਦਾ ਕਲਾ ਦਾ ਬਹੁਤ ਵਿਕਾਸ ਹੋਇਆ। 965 ਈ,ਪੂ. ਵਿੱਚ ਜੈਪਾਲ ਗੱਧੀ ਤੋ ਬੈਠਾ ਅਤੇ ਹਿੰਦੂਸ਼ਾਹੀ ਕਲਾ ਢੋਲਵਾਹਾ ਘਾਟੀ ਵਿੱਚ ਪ੍ਰਵੇਸ਼ ਕੀਤੀ। 988 ਤੋਂ 1260 ਈ.ਪੂ. ਤੱਕ ਪਰਮਾਰ ਸ਼ਾਸਕ ਅੱਤ ਦਰਜੇ ਦੀ ਸ਼ਕਤੀ ਵਜੋਂ ਸਤਾਪਿਤ ਰਹੇ।

 

ਮੱਧ ਕਾਲ
ਸੰਨ ਵਿਸਥਾਰ

1088 ਈ.

1088 ਈ.ਪ. ਵਿੱਚ ਜਲੰਧਰ ਦੀ ਮੁਸਲਮਾਨੀ ਰਾਜ ਤੋਂ ਹਾਰ ਹੋਂਣ ਕਰਕੇ ਸ਼ਾਇਦ ਹੁਸ਼ਿਆਰਪੁਰ ਦੇ ਮੈਦਾਨ ਮੁਸਲਮਾਨਾਂ ਦੇ ਅਧੀਨ ਹੋ ਗਏ ਪਰ ਪਹਾੜੀ ਇਲਾਕੇ ਉਸੇ ਤਰਾਂ ਹਿੰਦੂ ਰਾਜਿਆਂ ਦੇ ਅਧੀਨ ਰਹੇ।

1174 ਈ

ਇਹ ਕਿਹਾ ਜਾਂਦਾ ਹੈ ਕਿ ਮੁਸਲਮਾਨੀ ਹਮਲਿਆਂ ਤੋਂ ਪਹਿਲਾਂ ਰਾਜਾ ਸ਼ੰਕਰ ਦਾਸ ਨੇ ਗੜਸ਼ੰਕਰ ਨਾਮੀਂ ਸਥਾਨ ਤੋ ਇੱਕ ਕਿਲ੍ਹਾ ਬਣਵਾਇਆ ਪਰ ਇਹ ਕਿਲ੍ਹਾ ਮਹਿਮੂਦ ਗਜਨਵੀ ਵਲੋਂ ਲੈ ਲਿਆ ਗਿਆ ਅਤੇ ਬਾਅਦ ਵਿੱਚ ਬਾਦਸ਼ਾਹ ਸ਼ਹਾਬ-ਊ-ਦੀਨ ਵਲੋਂ ਜੈਪੂਰ ਦੇ ਰਾਜਾ ਮਾਨ ਸਿੰਘ ਦੇ ਪੁੱਤਰ ਨੂੰ ਦੇ ਦਿੱਤਾ ਗਿਆ। ਮਹਾਤਨ ਜੋ ਇਸ ਖੇਤਰ ਦੇ ਮੂਲ ਨਿਵਾਸੀ ਮੰਨੇ ਜਾਂਦੇ ਸਨ ਨੂੰ ਰਾਜਪੂਤਾਂ ਦੁਆਰਾਂ 1175 ਈ.ਪੁ ਇਸ ਖੇਤਰ ਤੇ ਅਥਿਕਾਰ ਕਰਕੇ ਇਥੋਂ ਕੱਢ ਦਿੱਤਾ ਗਿਆ।

1192 ਈ.

ਸ਼ਿਵਾਲਿਕ ਪਹਾੜੀਆਂ ਦੇ ਨਾਲ ਨਾਲ ਘੁੜਾਮ, ਹੰਸੀ, ਸਰੁਸਟੀ, ਸਮਾਣਾ ਹਕੂਮਤਾਂਸ ਅਤੇ ਦੂਜੇ ਖੰਡ ਮੁਹੰਮਦ ਗੌਰੀ ਦੁਆਰਾਂ ਜਿੱਤ ਲਏ ਗਏ।

1989 ਈ.

ਇਸ ਸਮੇੰ ਦੌਰਾਨ ਅੱਬੂ ਬਕਰ ਦੀ ਹਕੁਮਤ ਦਿੱਲੀ ਵਿਚ ਬਰਕਰਾਰ ਰਹੀ ਪਰ ਕੁੱਝ ਸਮੇਂ ਲਈ ਸੁਨਾਮ ਵਿੱਚ ਵੱਡਾ ਵਿਦਰੋਹ ਹੋਇਆ। ਉਨ੍ਹਾਂ ਦਿਨਾਂ ਵਿਚ ਰਾਜਕੁਮਾਰ ਨਸੀਰ-ਉਦ-ਦੀਨ ਮੁਹੰਮਦ ਦਿੱਲੀ ਦੇ ਤਖਤ ਤੇ ਬੈਠਣ ਦੀ ਤਾਂਘ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਘੁੰਮ ਰਿਹਾ ਸੀ। ਸਮੇਂ ਦਾ ਫਾਇਦਾ ਉਠਾ ਕੇ ਮੁਹੰਮਦ ਸਮਾਣਾ ਵੱਲ ਚਲ ਪਿਆ ਅਤੇ ਦਸੂਹਾ, ਜਲੰਧਰ ਰਾਹੀਂ ਹੁੰਦਾ ਹੋਇਆ ਸਮਾਣਾ ਪਹੁੰਚਿਆਂ ਅਤੇ ਆਪਣੇ ਆਪ ਨੂੰ 1389 ਵਿਚ ਬਾਦਸ਼ਾਹ ਐਲਾਨ ਦਿੱਤਾ। ਫਿਰ ਉਹ ਦਿੱਲੀ ਵੱਲ ਵਧਿਆ ਪਰ ਅੱਬੂ ਬਕਰ ਹੱਥੋਂ ਹਾਰ ਗਿਆ।

1389-99 ਈ.

ਮੀਰ ਤੈਮੂਰ ਦੀ ਦਿੱਲੀ ਤੋਂ ਤੋਂ ਵਾਪਸੀ ਦੌਰਾਨ ਜਿਲ੍ਹੇ ਦਾ ਕਾਫੀ ਨੁਕਸਾਨ ਹੋਇਆ। ਤੈਮੂਰ ਨਗਰਕੋਟ ਨੂੰ ਜਿੱਤਣਾ ਚਾਹੂੰਦਾ ਸੀ ਪਰ ਹਾਲੇ ਤੱਕ ਅੰਦਰੂਨੀ ਪਹਾੜੀਆਂ ਨੂੰ ਪਾਰ ਨਹੀਂ ਸੀ ਕਰ ਸਕਿਆ। ਹਿੰਦੂ ਰਾਜਿਆਂ ਨੇ ਉਸਨੂੰ ਸਖਤ ਟੋਕਰ ਦਿੱਤੀ।ਉਹ ਜਿਲ੍ਹੇ ਦੇ ਬਜਵਾੜਾ ਅਤੇ ਦਸੂਹਾ ਵਿਚੋਂ ਹੋ ਕੇ ਗੁਜਰਿਆਂ।

1419 ਈ.

ਤੈਮੁਰ ਦੇ ਹਮਲੇ 1396 ਤੋਂ ਥੋੜਾ ਪਹਿਲਾਂ ਪੰਜਾਬ ਦੀ ਸ਼ਾਂਤੀ ਸਾਰੰਗ ਖਾਨ ਦੁਆਰਾਂ ਭੰਗ ਕੀਤੀ ਗਈ ਜੋ ਮੁਲਤਾਨ ਤੋਂ ਸੀ। ਬਜਵਾੜਾ ਵਿਖੇ ਲੜਾਈ ਹੋਈ ਅਤੇ ਸਾਰੰਗ ਖਾਨ ਦਾ ਪਿੱਛਾ ਕਰਨ ਦੇ ਬਾਵਜੂਦ ਵੀ ਉਹ ਸ਼ਿਵਾਲਕ ਦੀ ਪਹਾੜਾਂ ਵਿਚ ਬਚ ਨਿਕਲਿਆਂ। ਬਾਅਦ ਵਿਚ ਤੂਗਹਾਨ ਰੇਸ਼ ਨੇ ਇਸਨੂੰ ਫੜਕੇ 1419 ਵਿਚ ਮਾਰ ਦਿੱਤਾ ਅਤੇ ਇਸ ਕੋਲੋਂ ਬਹੁਤ ਸਾਰਾ ਧਨ ਪ੍ਰਾਪਤ ਕੀਤਾ।

1421 ਈ.

ਜਦੋਂ ਜੁਲਾਈ 1421 ਨੂੰ ਮੁਬਾਰਕ ਸ਼ਾਹ ਸਮਾਣਾ ਪਹੁੰਚਿਆ ਤੇ ਉਸਨੇ ਸੁਣਿਆ ਕਿ ਜਸਰਾਤ ਸਰਹੰਦ ਦੀ ਘੇਰਾਬੰਦੀ ਕਰ ਚੁੱਕਾ ਹੈ ਅਤੇ ਉਹ ਆਪ ਲੁਧਿਆਣੇ ਵਾਪਿਸ ਜਾ ਚੁੱਕਾ ਹੈ। ਮੁਬਾਰਕ ਸ਼ਾਹ ਸਤੰਬਰ ਦੇ ਅੱਧ ਵਿਚ ਲੁਧਿਆਣੇ ਵੱਲ ਵਧਿਆ ਅਤੇ ਉਸਨੂੰ ਪਤਾ ਲੱਗਾ ਕਿ ਜਸਰਾਤ ਨੇ ਸਤਲੂਜ ਦੇ ਆਲੇ ਦੁਆਲੇ ਨੂੰ ਛੱਡ ਦਿੱਤਾ ਹੈ। ਬਰਸਾਤ ਤੋਂ ਬਾਅਦ ਮੁਬਾਰਕ ਸਾਹ ਨੇ ਸਤਲੁਜ ਪਾਰ ਕੀਤਾ ਅਤੇ ਅੱਗੇ ਵਧਿਆ। ਜਸਰਾਤ ਆਪਣੇ ਮਜਬੂਤ ਕਿਲ੍ਹੇ ਤਲਵਾੜਾ ਵੱਲ ਭੱਜਿਆ। ਮੁਬਾਰਕ ਸਾਹ ਨੇ ਪਿੱਛਾ ਕੀਤਾ ਅਤੇ ਜੰਮੂ ਦੇ ਰਾਜਾ ਭੀਮ ਦੀ ਸਹਾਇਤਾ ਨਾਲ ਕਿਲ੍ਹੇ ਤੇ ਜਿੱਤ ਪ੍ਰਾਪਤ ਕੀਤੀ ਅਤ ਇਸਨੂੰ ਤਬਾਹ ਕਰ ਦਿੱਤਾ ਪਰ ਇਸ ਸਭਦੇ ਬਾਵਜੂਦ ਜਸਰਾਤ ਪਹਾੜੀਆਂ ਵਿਚ ਬਚ ਨਿਕਲਿਆ।

1432 ਈ.

ਮੁਬਾਰਕ ਸ਼ਾਹ ਨੇ ਜਲੰਧਰ ਅਤੇ ਲਹੌਰ ਨੁਸਰਤ ਖਾਨ ਤੋਂ ਲੈ ਕੇ ਮਲਿਕ ਅਲਾਹਬਾਦ ਕਾਕਾ ਲੋਧੀ ਨੂੰ ਦੇ ਦਿ4ਤੇ। ਲੋਧੀ ਜੋ ਹਾਲੇ ਚਾਰਜ ਲੈਣ ਲਈ ਲਾਹੌਰ ਵੱਲ ਜਾ ਹੀ ਰਿਹਾ ਸੀ ਕਿ ਜਸਰਾਤ ਜਿਸ ਨੂੰ ਕਿ ਕੋਠ ਜੋ ਕਿ ਜੈਜੋਂ ਤੇ ਮਲਿਪੁਰ ਦੇ ਵਿਚਕਾਰ ਬਜਵਾੜੇ ਤੋਂ 16 ਕਿ.ਮੀ. ਦੂਰ ਸੀ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣ ਪਿਆ ਸੀ ਲੋ ਲੋਧੀ ਤੇ ਹਮਲਾ ਕਰ ਦਿੱਤਾ।

1434 ਈ.

ਮੁਬਾਰਕ ਸ਼ਾਹ ਦਾ 19 ਫਰਵਰੀ 1434ਨੂੰ ਕਤਲ ਕਰ ਦਿੱਤਾ ਗਿਆ।

1501 ਈ.

27 ਮੁਹਰਮ 855 (ਲਗਭਗ 1501) ਬਹਿਲੋਲ ਲੌਧੀ ਸਿੰਘਸਨ ਤੇ ਬੈਠ। ਇਸ ਸਮੇਂ ਦੌਰਾਨ ਪੰਜਾਬ ਵਲੋਂ ਦਿੱਲੀ4 ਲਈ ਕੋਈ ਮੁਸ਼ਕਿਲ ਪੇਸ਼ ਨਹੀ ਆ ਰਹੀ ਸੀ ਇਸ ਕਰਕੇ ਬਹਿਲੋਲ ਲੋਧੀ ਨੇ ਸਥਾਨਕ ਪ੍ਰਬੰਧ ਵਿਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਬਜਵਾੜਾ ਸਥਾਨਕ ਪ੍ਰਬੰਧ ਦਾ ਕੇੰਦਰ ਬਣਿਆਂ ਰਿਹਾ।

1520-25 ਈ.

ਇਸੇ ਸਮੋਂ ਦੌਰਾਨ ਪੰਜਾਬ ਵਿੱਚ ਬਹੁਤ ਅਸਾਂਤੀ ਰਹੀ ਕਿਉਂਕਿ ਬਾਬਰ ਜੋ ਕਿ ਪਹਿਲਾ ਮੁਗਲ ਬਾਦਸ਼ਾਰ ਬਣਿਆਂ ਉਸਨੇ ਹਿੰਦੂਸਤਾਨ ਦੀ ਜੱਤ ਲਈ ਮੁਹਿੰਮ ਸ਼ੁਰੂ ਕੀਤੀ। ਇਬਰਾਹੀਮ ਲੋਧੀ ਨੋ ਦੌਲਤ ਖਾਂ ਲੋਧੀ ਖਿਲਾਫ ਫੌਜ ਭੇਜੀ ਪਰ ਇਸਦੀ ਫੌਜ ਬੁਰੀ ਤਰਾਂ ਹਾਰੀ ਅਤੇ ਸੁਲਤਾਨ ਦੇ ਹੱਥ ਨਿਰਾਸ਼ਾ ਲੱਗੀ।

1520-30 ਈ.

ਬਾਬਰ ਦੌਲਤ ਖਾਂ ਅਤੇ ਗੌਰੀ ਖਾਂ ਕੋਲੋਂ ਸ਼ਕਤੀ ਆਪਣੇ ਹੱਥਾਂ ਵਿੱਚ ਲੈਣੀ ਚਾਹੂੰਦਾ ਸੀ, ਇਹ ਦੋਵੇਂ ਡਰੇ ਹੋਏ ਸਨ ਅਤੇ ਇਨ੍ਹਾ ਨੇ ਆਪਣੇ ਆਪ ਨੂੰ ਮਲੌਟ ਦੇ ਕਿਲ੍ਹੇ ਜੋ ਕਿ ਹੁਸ਼ਿਆਰਪੁਰ ਦੇ ਹਰਿਆਣੇ ਕੋਲ ਸੀ ਬੰਦ ਕਰ ਲਿਆ। ਬਾਬਰ ਨੇ ਕਾਹਨੂਵਾਲ ਤੋਂ ਦੁਜੇ ਪਾਸਿਓ ਬਿਆਸ ਦਰਿਆ ਪਾਰ ਕੀਤਾ ਤੇ ਸ਼ਿਵਾਲਕ ਦੀਆਂ ਪਹਾੜੀਆਂ ਜਿਨ੍ਹਾਂ ਦੇ ਮੂੰਹ ਵਿਚ ਮਲੌਟ ਦਾ ਕਿਲ੍ਹਾ ਸਥਿਤ ਸੀ ਡੇਰਾ ਲਾ ਲਿਆ। ਬਾਬਰ ਨੇ ਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਦੌਲਤ ਖਾਂ ਨੂੰ ਕੈਦ ਕਰ ਲਿਆ। ਬਾਬਰ ਬਜਵਾੜਾ, ਰੂਪਨਗਰ,ਸਰਹੰਦ ਤ ਸੁਨਾਮ ਤੋਂ ਹੁੰਦਾ ਹੋਇਆ ਦਿੱਲੀ ਵੱਲ ਵਧਿਆ।

1530-56 ਈ.

1555 ਵਿਚ ਲਹੌਰ ਤੋਂ ਗੁਰਦਾਸਪੁਰ ਦੇ ਕਾਹਨੂਵਾਲ ਪਹੁੰਚ ਕੇ ਹਮਾਯੂੰ ਨੇ ਕਾਫੀ ਵੱਡੀ ਫੋਜ ਬੈਰਮ ਖਾਨ ਅਤੇ ਤਰਦੀ ਬੇਗ ਅਧੀਨ ਅਫਗਾਨ ਜਰਨੈਲ ਨਸੀਬ ਖਾਨ ਦੇ ਖਿਲਾਫ ਭੇਜੀ ਜਿਸਨੇ ਹਰਿਆਣਾ ਦੇ ਨਜਦੀਕ ਪੰਜ ਭਾਈਆੰ ਨਾਂ ਦੇ ਸਥਾਨ ਤੇ ਡੇਰਾ ਲਾਇਆ ਹੋਇਆ ਸੀ। ਬੈਰਮ ਖਾਨ ਹਰਿਆਣਾ ਵੱਲ ਵਧਿਆ ਜਿਥੇ ਮਾਮੂਲੀ ਲੜਾਈ ਤੋਂ ਬਾਅਦ ਨਸੀਬ ਖਾਨ ਨੇ ਸਮਰਪਣ ਕਰ ਦਿੱਤਾ। ਬੈਰਮ ਖਾਨ ਹਰਿਆਣੇ ਤੋਂ ਸ਼ਾਮ ਚੌਰਾਸੀ ਰਾਹੀਂ ਜਲੰਧਰ ਵੱਲ ਵਧਿਆ ਜਿਥੇ ਅਫਗਾਨਾਂ ਨੇ ਡੇਰੇ ਲਾਏ ਹੋਏ ਸਨ। ਇਸਦੇ ਆਗਮਨ ਤੇ ਅਫਗਾਨ ਮੈਦਾਨ ਛੱਡਕੇ ਭੱਜ ਗਏ।

1557-1560 ਈ.

10 ਮਾਰਚ 1557 ਨੂੰ ਅਕਬਰ ਨੂੰ ਖਬਰ ਮਿਲੀ ਕਿ ਮੁਲ੍ਹਾ ਅਬਦੁੱਲਾ ਸੁਲਤਾਨਪੁਰੀ ਦੇ ਇਕਸਾਊਣ ਤੋ ਸਿਕੰਦਰ ਸੂਰ ਨੇ ਜਲੰਧਰ ਦੁਆਬ ਦੇ ਮੈਦਾਨਾਂ ਵਿਚ ਆ ਕੇ ਕਰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। 17 ਦਸੰਬਰ 1557 ਨੂੰ ਸਾਮਰਾਜੀ ਫੌਜਾਂ ਜਲੰਧਰ ਰਾਹੀਂ ਸ਼ਿਵਾਲਕ ਪਹਾੜੀਆਂ ਵੱਲ ਵਧੀਆਂ ਅਤੇ ਦਸੂਹਾ ਵਿਖੇ ਡੇਰਾ ਲਾ ਲਿਆ। ਇਸਤੋਂ ਅੱਗੇ ਇਹ ਨੁਰਪੁਰ ਵੱਲ ਵਧੀਆਂ। ਪਹਾੜੀਆਂ ਰਾਜੇ ਜੋ ਸਿਕੰਦਰ ਸੁਰ ਦੇ ਨਾਲ ਸਨ, ਇਸਨੂੰ ਛੱਡਕੇ ਅਕਬਰ ਦੀ ਸ਼ਰਨ ਵਿੱਚ ਚਲੇ ਗੇ। ਸ਼ਾਹੀ ਫੌਜਾਂ ਹੱਥੇਂ ਗੁਣਚੌਰ ਤੇ ਹਾਰਨ ਤੋਂ ਬਾਅਤ ਬੈਰਮ ਖਾਨ ਰਾਜਾ ਗਨੇਸ਼ ਦੀ ਰਾਜਧਾਨੀ ਤਲਾਵਾੜਾ ਚਾਲ ਗਿਆ। ਇਤੇ ਬੈਰਮ ਖਾਨ ਦੀ ਫੌਜ ਅਤੇ ਸ਼ਾਹੀ ਫੌਜ ਵਿਕਾਰ ਜਬਰਦਸਤ ਲੜਾਈ ਹੋਈ। ਸ਼ਾਹੀ ਫੌਜ ਨੇ ਤਲਵਾੜੇ ਦੀ ਗੜ੍ਹੀ ਤੇ ਕਬਜਾ ਕਰ ਲਿਆ। ਬੈਰਮ ਖਾਨ ਨੇ ਧੋੜੀ ਜਿਹਾ ਜੱਦੋ-ਜਹਿਦ ਤੋਂ ਬਾਅਦ ਹਾਜੀਪੁਰ ਵਿਖੇ ਅਕਤੂਬਰ 1560 ਨੂੰ ਅਤਮ ਸਮਰਪਣ ਕਰ ਦਿੱਤਾ। ਅਕਬਰ ਨੇ ਇਸਨੂੰ ਹਰਿਆਣਾ ਵਖੇ ਮਾਫ ਕਰ ਦਿੱਤਾ ਅਤੇ ਇਸ ਤੋਂ ਬਾਅਦ ਇਹ ਮੱਕੇ ਚਲਾ ਗਿਆ।

ਮੁਗਲ ਬਾਦਸ਼ਾਹਤ ਦੇ ਨਿਗਾਰ ਅਤੇ ਸਿੱਖ ਸ਼ਕਤੀ ਦੇ ਉਭਾਰ ਨਾਲ ਹੁਸ਼ਿਆਰਪੁਰ ਜਿਲ੍ਹੇ ਨੇ ਬੜਾ ਭਾਵੁਕ ਸਮਾਂ ਦੇਖਿਆ। ਹੁਸਿਆਰਪੁਰ ਵਿਚ ਸਿੱਖ ਗੁਰੂਆਂ ਦਾ ਇਤਿਹਾਸ਼ ਮੁੱਖ ਰੂਪ ਵਿਚ ਕੀਰਤਪੁਰ ਅਤੇ ਅਨੰਦਪੁਰ ਸਾਹਿਬ ਦੇ ਆਸਪਾਸ ਘੁੰਮਦਾ ਜੋ ਕਿ ਨਵੰਬਰ 1966 ਪੰਜਾਬ ਦੇ ਪੁਨਰ ਗਠਨ ਤੋਂ ਪਹਿਲਾਂ ਇਸਦੇ ਹੀ ਹਿੱਸੇ ਸਨ।

 

1595-1644 ਈ.

ਪਹਿਲੇ ਪੰਜ ਸਿੱਖ ਗੁਰੂਆਂ ਦਾ ਹੁਸ਼ਿਆਰਪੁਰ ਜਿਲ੍ਹੇ ਨਾਲ ਕੀ ਖਾਸ ਸਬੰਧੀ ਨਹੀ ਰਿਹਾ। 1595 ਵਿਚ ਛੇਵੇਂ ਗੁਰੂ ਹਰਗੋਬਿੰਦ ਸਾਬਿਬ ਦੇ ਜਨਮ ਤੋਂ ਬਾਅਦ ਹੁਸ਼ਿਆਰਪੁਰ ਧਾਰਮਿਕ ਅਤੇ ਸੈਨਿਕ ਗਤੀਵਿਧੀਆੰ ਦਾ ਕੇਂਦਰ ਬਣਿਆ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਬਾਰ ਮੁਗਲਾਂ ਤੋਂ ਸਿੱਖ ਧਰਮ ਨੂੰ ਬਚਾਉਣ ਲਈ ਫੌਜ ਤਾਰ ਕੀਤੀ। ਉਹ ਜਿਲ੍ਹੇ ਦੇ ਮੁਕੇਰਿਆਂ ਸਥਾਨ ਤੋ ਪਹੁੰਚੇ ਅਤੇ ਉਨ੍ਹਾਂ ਨੇ ਤੰਦਰੁਸਤ ਸਰੀਰਾਂ ਵਾਲੇ ਸਿੱਖਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਗੁਰੂ ਸਾਹਿਬ ਦੁਆਰਾ ਲੜੀਆਂ ਗਈਆਂ ਛੇ ਦੀਆਂ ਛੇ ਜੰਗਾਂ ਵਿੱਚ ਹੁਸ਼ਿਆਰਪੁਰ ਦੇ ਸੈਨਿਕਾਂ ਨੇ ਗੁਰੂ ਜੀ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਿਆ।

1664-1675 ਈ.

ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ ਜੋਤੀ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦੂਰ ਜੀ 43 ਸਾਲ ਦੀ ਉਮਰ ਵਿੱਚ ਨੋਵੇਂ ਗੁਰੂ ਬਣੇ। ਉਹ ਕੀਰਤਪੁਰ ਗਏ ਜੋ ਕਿ ਉਨ੍ਹਾਂ ਦੇ ਪਿਤਾ ਜੀ ਨੇ ਬਸਾਇਆ ਸੀ। ਗੁਰੂ ਸਾਹਿਬ ਵਲੋਂ ਵਸਾਏ ਗਏ ਅਨੁੰਦਪੁਰ ਨਾਮੀਂ ਸਥਾਨ ਤੇ ਇਤਿਹਾਸਕ ਮਹੱਤਤਾ ਵਾਲੀ ਘਟਨਾ ਘਟੀ। ਕਸ਼ਮੀਰ ਦੇ ਵਾਇਸਰਾਏ ਸ਼ੇਰ ਅਫਗਾਨ ਖਾਨ ਨੇ ਕਸ਼ਮੀਰੀ ਹਿੰਦੂਆਂ ਨੂੰ ਜੋ ਇਸਲਾਮ ਕਬੂਲ ਨਹੀਂ ਕਰਦੇ ਸਨ, ਮਾਰਨਾ ਸ਼ੁਰੂ ਕਰ ਦਿੱਤਾ। ਉਹ ਦੁੱਖੀ ਹੋ ਕੇ ਅਨੰਦਪੁਰ ਪਹੁੰਚੇ ਤੇ ਆਪਣੀ ਦੁੱਖ ਭਰੀ ਕਹਾਣੀ ਗੁਰੂ ਜੀ ਨੂੰ ਸੁਣਾਈ। ਗੁਰੂ ਜੀ ਨੇ ਸ਼ੇਰ ਅਫਗਾਨ ਖਾਨ ਤੋੰ ਹਿੰਦੂਆਂ ਦੀ ਰੱਖਿਆ ਕੀਤੀ। 11 ਨਵੰਬਰ 1675 ਨੂੰ ਗੁਰੂ ਸਾਹਿਬ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਅਤੇ ਇਹਾਂ ਦਾ ਸਰੀਰ ਭਾਈ ਲੱਖੀ ਸ਼ਾਹ ਲੁਬਾਣਾ ਲੈ ਗਿਆ ਅਤੇ ਇਸਨੇ ਸਰੀਰੀ ਦਾ ਸੰਸਕਾਰ ਕੀਤਾ। ਅੱਜ ਇੱਥੇ ਗੁਰੂਦੁਆਰਾ ਰਜਾਬਗੰਜ ਸ਼ਸ਼ੋਬਿਤਤ ਹੈ। ਗੁਰੂ ਸਾਹਿਬ ਦਾ ਸਿਰ ਇੱਖ ਸ਼ਰਧਾਵਾਨ ਸਿੱਖ ਭਾਈ ਜੈਤਾ ਅਨੰਦਪੁਰ ਸਾਹਿਬ ਲੈ ਗਿਆ ਜਿਥੇ ਇਸਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਅਤ ਇਸ ਸਥਾਨ ਤੇ ਗੁਰੂਦੁਆਰਾ ਸੀਸਗੰਜ ਸ਼ਸ਼ੋਬਿਤ ਹੈ।

1699 ਈ.

ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸ਼ਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਮੁਗਲਾਂ ਦੀ ਤਾਨਾਸ਼ਾਹੀ ਅਤੇ ਜਾਤਪਾਤ ਦੇ ਖਾਤਮੇ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ। ਗੁਰੂ ਜੀ ਨੇ ਪੰਜ ਪਿਆਰੇ ਸਾਜੇ ਅਤੇ ਉਨ੍ਹਾਂ ਵਿ4ਚੋੰ ਇੱਕ ਭਾਈ ਸਹਿਬ ਸਿੰਘ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਨੰਗਲ ਸ਼ਹੀਦਾਂ ਦਾ ਵਸਨੀਕ ਸੀ।

1701 ਈ.

ਹੁਸ਼ਿਆਰਪੁਰ ਜਿਲ੍ਹੇ ਦੇ ਜੈਂਜੋਂ ਇਕ ਸਮੇਂ ਜਸਵਾਲ ਰਾਜਿਆਂ ਦੇ ਅਧੀਨ ਸੀ। ਰਾਜਾ ਰਾਮ ਸਿੰਘ ਨੇ 1701 ਵਿਚ ਆਪਣੀ ਰਿਹਾਇਸ਼ ਇਥੇ ਬਣਾਈ ਅਤ ਇਕ ਕਿਲ੍ਹਾ ਵੀ ਬਣਵਾਇਆ ਜਿਸ ਨੂੰ ਅੰਗਰੇਜੀ ਸਰਕਾਰ ਨੇ ਪੰਜਾਬ ਨੂੰ ਅੰਗਰੇਜੀ ਰਾਜ ਵਿੱਚ ਮਿਲਾਉਣ ਸਮੇਂ ਢਾਹ ਦਿੱਤਾ।

1707 ਈ.

1707 ਵਿੱਚ ਔਰੰਗਜੇਬ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੇ ਦੁਆਬਿਆਂ ਵਿੱਚ ਵੰਡ ਦਿੱਤਾ ਗਿਆ। ਜਲੰਧਰ ਦੁਆਬ ਵਿੱਚ 69 ਮਹੱਲ ਸਨ। ਇਸ ਦੁਆਬ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਕਸਬੇ ਸ਼ਾਮ ਚੌਰਾਸੀ, ਟਾਂਡਾ, ਮੁਕੇਰੀਆਂ ਅਤੇ ਹੁਸ਼ਿਆਰਪੁਰ ਸਨ।

1708-1711 ਈ.

1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਤੋਂ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਜਾਲਮਾਂ ਦਾ ਖਾਤਮਾ ਕਰਨਲਈ ਜਿਨ੍ਹਾਂ ਨੇ ਸਿੱਖਾਂ, ਗੁਰੂ ਜੀ ਦੇ ਪਿਤਾ ਜੀ ਅਤੇ ਛੋਟੇ ਬੱਚਾ ਤੇ ਅੱਤਿਆਚਾਰ ਕੀਤੇ ਸਨ ਪੰਜਾਬ ਭੇਜਿਆ। ਬੰਦਾ ਸਿੰਘ ਨੇ ਜਲੰਧਰ ਦੁਆਬ ਨੂੰ ਆਪਣਾ ਕੇਂਦਰ ਬਣਾ ਕੇ ਮੁਗਲਾਂ ਖਿਲਾਫ ਆਪਣੀ ਮੁਹਿੰਮ ਸ਼ੁਰੂ ਕੀਤੀ। 1711 ਤੱਕ ਇਹ ਦੁਆਬ ਉਸਦਾ ਕੇਂਦਰ ਰਹੀ।

ਜਦੋਂ ਸਰਹਿੰਦ ਜਿੱਤ ਲਈ ਗਈ ਸੀ ਅਤੇ ਬੰਦਾ ਸਿੰਘ ਆਪਣੀਆਂ ਕਾਰਵਾਈਆਂ ਕਰ ਰਿਹਾ ਸੀ ਤਾਂ ਜਲੰਧਰ ਦੁਆਬ ਦੇ ਸਿੱਖਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਕੁੱਝ ਕਰਕੇ ਵਿਖਾਊਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਮੁਗਲ ਅਧਿਕਾਰੀਆਂ ਨੂੰ ਮਾਰ ਦੌੜਾਇਆ ਅਤੇ ਉਨ੍ਹਾਂ ਜੀ ਜਗ੍ਹਾਂ ਸਿੱਖਾਂ ਨੂੰ ਨਿਯੁਕਤ ਕੀਤਾ। ਇਸ ਤਰਾਂ ਉਨ੍ਹਾਂ ਨੇ ਜਲੰਧਰ ਦੁਆਬ ਦੇ ਫੌਜਦਾਰ ਸ਼ਮਸ ਖਾਨ ਨੂੰ ਕੁੱਝ ਸੁਧਾਰ ਕਰਨ ਲਈ ਪਰਵਾਨਾ ਭੇਜਿਆ ਤੇ ਉਸਦਾ ਖਜਾਨਾ ਆਪ ਖਾਲਸਾ ਨੂੰ ਭੇਂਟ ਕੀਤਾ। ਫੌਜਦਾਰ ਨੇ ਦੁਆਬ ਦੇ ਮੁਸਨਮਾਨਾਂ ਨੂੰ ਸਿੱਖਾਂ ਖਿਲਾਫ ਜਿਹਾਦ ਲੀ ਬੇਨਤੀ ਕੀਤੀ ਅਤੇ ਲਗਭਗ ਇੱਕ ਲੱਖ ਮਸਲਮਾਨਾਂ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੁਲਤਾਨਪੁਰ ਜੋ ਇਸ ਦੁਆਬ ਦੀ ਰਾਜਧਾਨੀ ਸੀ ਵੱਲ ਕੁਜ ਕੀਤਾ। ਜਵਾਬ ਵਿੱਚ 75000 ਸਿੱਖ ਇਕੱਠੇ ਹੋਏ। ਇਸ ਸਮੇਂ ਦੌਰਾਨ ਬੰਦਾ ਸਿੰਘ ਨੂੰ ਸੁਨੇਹਾ ਭੇਜਿਆ ਗਿਆ ਅਤੇ ਇਹ ਗੰਗਾ ਦੁਆਬ ਵਿਖੇ ਸਿੰਘਾਂ ਨੂੰ ਆ ਮਿਲਿਆ। ਸਿੱਖ ਰਾਹੋਂ ਵੱਲ ਚਲੇ ਗਏ ਤੇ ਮੁਗਲਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਸਿੱਖ ਘਿਰ ਗਏ। ਰਾਤ ਦੇ ਹਨੇਰੇ ਵਿੱਚ ਸਿੱਖਾਂ ਨੇ ਅਚਾਨਕ ਮੁਸਲਮਾਨਾਂ ਦੇ ਕਿਲ੍ਹੇ ਤੇ ਹਮਲਾ ਕਰ ਦਿੱਤਾ। ਖੂਨੀ ਲੜਾਈ ਤੋਂ ਬਾਅਦ ਸਿੱਖਾਂ ਨੇ 12 ਅਕਤੂਬਰ 1710 ਨੂੰ ਉਨ੍ਹਾਂ ਨੂੰ ਉਥੋਂ ਮਾਰ ਦੌੜਾਇਆ। ਸਿੱਟੇ ਵਜੋਂ ਜਲੰਧਰ ਤੇ ਹੁਸ਼ਿਆਰਪੁਰ ਬਿਨਾ ਜਿਆਦਾ ਮੁਸ਼ਕਿਲ ਦੇ ਸਿੱਖਾਂ ਨੂੰ ਮਿਲ ਗਏ ਅਤੇ ਉਹ ਇਸ ਦੁਆਬ ਦੇ ਮਾਲਕ ਬਣ ਗਏ।

1739 ਈ.

ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ, ਦਹਿਸ਼ਤ ਫੈਲਾਈ ਅਤੇ ਬਹੁਤ ਸਾਰਾ ਧਨ ਦੌਲਤ ਲੁੱਟ ਕੇ ਲੈ ਰਿਹਾ ਸੀ। ਜੱਸਾ ਸਿੰਘ ਆਹਲੁਵਾਲੀਆ ਨੇ ਇਹ ਖਜਾਨਾ ਵਾਪਿਸ ਹਾਸਿਲ ਕਰਨ ਵਿੱਚ ਬਹੁਤ ਮਹੱਤਵ ਪੂਰਨ ਭੁਮਿਕਾ ਨਿਭਾਈ।

1747 ਈ.

1747 ਵਿੱਚ ਸ਼ਾਹ ਨਵਾਸ ਦੇ ਕਹਿਣ ਤੇ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕੀਤਾ ਅਗਲੇ ਹੀ ਸਾਲ ਉਸਨੂੰ ਸਰਹਿੰਦ ਦੇ ਨਜਦੀਕ ਰੋਕਿਆ ਗਿਆ ਅਤੇ ਸਿੰਧ ਦਰਿਆ ਵੱਲ ਧਕੇਲ ਦਿੱਤਾ ਗਿਆ। ਦੁਰਾਨੀ ਸਰਦਾਰ ਦੇ ਪੰਜਾਬ ਵਿਚੋਂ ਰਿਟਾਇਰ ਹੋਣ ਤੋਂ ਬਾਅਦ ਜੱਸਾ ਸਿੰਘ ਨੇ ਗੁਰਦਿੱਤ ਮੱਲ ਜੋ ਕਿ ਲਾਹੌਰ ਦੋ ਨਵੇਂ ਗਵਰਨਰ ਮੁਇਮ-ਉਲ-ਮੁਲ ਦਾ ਡਿਪਟੀ ਸੀ ਤੇ ਹੁਸ਼ਿਆਰਪੁਰ ਦੇ ਨਜਦੀਕ ਹਮਲਾ ਕੀਤਾ।

1758 ਈ.

ਜਲੰਧਰ ਦੁਆਬ ਦੇ ਫੌਜਦਾਰ ਅਦੀਨ ਬੇਗ ਖਾਨਪੁਰ ਵਿੱਚ ਮਰ ਗਿਆ ਅਤੇ ਉਸਨੂੰ ਇਥੇ ਦਫਨਾਇਆ ਗਿਆ। ਅਦੀਨਾ ਬੇਗ ਦੀ ਮੌਤ ਤੋਂ ਬਾਅਦ ਸਿੱਖ ਇੱਕ ਬਾਰ ਫਿਰ ਪੁਰੇ ਪੰਜਾਬ ਵਿੱਚ ਫੈਲ ਗਏ। ਜੱਸਾ ਸਿੰਘ ਰਾਮਗੜ੍ਹੀਆਂ ਨੇ ਹੁਸ਼ਿਆਰਪੁਰ ਦੇ ਕੁੱਝ ਇਲਾਕੇ ਆਪਣੇ ਅਧੀਨ ਕੀਤੇ। ਮਨੀਵਾਲ, ਉੜਮੁੜ ਟਾਂਡਾ, ਸਰੀਹ ਅਤੇ ਮਿਆਣੀ ਦੇ ਪਰਗਨਿਆਂ ਤੇ ਅਧਿਕਾਰ ਕੀਤਾ ਗਿਆ। ਨੂਰਪੁਰ ਦੇ ਰਾਜਾ ਪ੍ਰਿਥਵੀ ਸਿੰਘ ਅਤੇ ਚੰਬੇ ਦੇ ਰਾਜਾ ਸਿੰਘ ਨੇ ਉਸਦੀ ਅਧੀਨਗੀ ਸਵੀਕਾਰ ਕੀਤੀ। ਜੱਸਾ ਸਿੰਘ ਨੇ ਦਸੂਹਾ ਤਹਿਸੀਲ ਦੇ ਦੌਲਤਪੁਰ ਅਤੇ ਹਾਜੀਪੁਰ ਤੇ ਵੀ ਅਧਿਕਾਰ ਕੀਤਾ।

1776ᛢ ਈ.

ਆਹਲੁਵਾਲੀਆਂ ਸਰਦਾਰ ਨੇ ਸ਼ੁੱਕਰਚਕੀਆਂ, ਘਨਈਆ ਅਤੇ ਭੰਗੀ ਸਰਦਾਰਾਂ ਨੂੰ ਆਪਣੀ ਮਦਦ ਲਈ ਸੱਦਾ ਦਿੱਤਾ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਹਾਰ ਹੋਈ ਤੇ ਉਹ ਹੁਸ਼ਿਆਰਪੁਰ ਦੇ ਹਰਿਆਣਾ ਵੱਲ ਦੌੜ ਗਿਆ।

1783 ਈ.

ਜੱਸਾ ਸਿੰਘ ਆਹਲੂਵਾਲੀਆਂ ਦੀ ਮੌਤ ਹੋਈ।

1796 ਈ.

ਇਸ ਸਾਲ ਸਦਾ ਕੌਰ ( ਜਿਸਦੇ ਪਤੀ ਗੁਰੂਬਖਸ਼ ਸਿੰਘ ਘਨਈਆ ਨੂੰ ਜੱਸਾ ਸਿੰਘ ਰਾਮਗੜ੍ਹੀਆਂ ਨੇ ਲੜਾਈ ਵਿੱਚ ਮਾਰ ਦਿੱਤਾ ਸੀ) ਨੇ ਰਾਮਗੜ੍ਹੀਆਂ ਸਰਦਾਰ ਤੇ ਮਿਆਣੀ ਵਿਖੇ ਹਮਲਾ ਕੀਤਾ ਉਸਦੇ ਜਵਾਈ ਰਣਜੀਤ ਸਿੰਘ ਨੇ ਇਸਦੀ ਮਦਦ ਕੀਤੀ।

1801 ਈ.

ਭੁਪ ਸਿੰਘ ਫੈਜਲਪੁਰੀਆ ਜਿਸਨੂੰ 1801 ਵਿੱਚ ਸੰਸਾਰ ਚੰਦ ਨੇ ਬਜਵਾੜਾ ਤੋਂ ਭਜਾ ਦਿੱਤਾ ਸੀ ਉਸਨੇ ਫਿਰ ਤੋਂ ਬਜਵਾੜਾ ਤੇ ਅਧਿਕਾਰ ਲਿਆ।

1803 ਈ.

ਮਹਾਰਾਜਾ ਰਣਜੀਤ ਸਿੰਘ ਨੇ ਸੰਸਾਰ ਚੰਦ ਨੂੰ ਬਜਵਾੜੇ ਤੋਂ ਕੱਢ ਦਿੱਤਾ।

1808-1811 ਈ.

ਮਹਾਰਾਜਾ ਰਣਜੀਤ ਸਿੰਘ ਵਲੋਂ 1808 ਵਿੱਚ ਰਾਮਗੜ੍ਹੀਆਂ ਮਿਸਲ ਤੇ 1811 ਵਿ4ਚ ਘਨਈਆ ਮਿਸਲ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ ਗਿਆ।

1815 ਈ.

ਜੈਜੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿੱਤ ਲਿਆ ਗਿਆ।

 

ਬ੍ਰਿਟਿਸ਼ ਕਾਲ
ਸੰਨ ਵਿਸਥਾਰ

1846

ਇਹ ਜਿਲ੍ਹਾ ਪਹਿਲੇ ਐਂਗਲੇ ਸਿੱਖ ਯੁੱਧ ਦੇ ਸਮੇਂ ਹੀ ਬ੍ਰਿਟਿਸ਼ ਸਰਕਾਰ ਵਲੋਂ ਆਪਣੇ ਰਾਜ ਵਿਚ ਮਿਲਾ ਲਿਆ ਗਿਆ। ਜੌਹਨ ਲੌਰੈਂਸ ਮਾਰਚ 1876 ਵਿੱਚ ਟਰਾਂਸ ਸਤਲੁਜ ਰਾਜ ਦਾ ਕਮਿਸ਼ਨਰ ਬਣਿਆਂ ਅਤੇ ਇਸ ਦਿਵਿਜਨ ਦਾ ਪ੍ਰਬੰਧ ਉਸ ਵਲੋਂ ਓਰਬਉਚ ਸਰਕਾਰ ਦੀ ਦੇਖ ਰੇਖ ਵਿਚ 1848 ਤੱਕ ਚਲਾਇਆ ਗਿਆ। ਇਸ ਤੋਂ ਬਾਅਦ ਕਮਿਸ਼ਨਰ ਨੂੰ ਲਹੌਰ ਦੇ ਰੈਸੀਡੈਂਸ ਦੇ ਅਧੀ ਕਰ ਦਿੱਤਾ ਗਿਆ।

1848

ਜਦੋਂ 1848 ਵਿੱਚ ਦੂਜਾ ਸਿੱਖ ਐਂਗਲੇ ਯੁੱਧ ਸ਼ੁਰੂ ਹੋਇਆ ਤਾਂ ਜਸਵਾਨ , ਕਾਂਗੜਾ ਅਤੇ ਦਤਾਰਪੁਰ ਦੇ ਰਾਜਿਆ ਨੇ ਬ੍ਰਿਟਿਸ਼ ਰਾਜ ਦੇ ਖਿਲਾਫ਼ ਵਿਦਰੋਹ ਕਰ ਦਿੱਤਾ। ਜੌਹਲ ਲੌਰੈਂਸ ਜੋ ਇਸ ਸਮੇਂ ਪਠਾਣਕੋਟ ਵਿੱਚ ਸੀ ਬੜੀ ਜਲਦੀ 500 ਜਵਾਨਾਂ ਤੇ 4 ਬੰਦੂਕਾਂ ਨਾਲ ਪਹੁੰਚਿਆ ਅਤੇ ਦਤਾਰਪੁਰ ਦੇ ਰਾਜੇ ਨੂੰ ਅਸਾਨੀ ਨਾਲ ਕੈਦ ਕਰ ਲਿਆ ਪਰ ਜਸਵਾਨ ਰਾਜੇ ਨੇ ਮੁਕਾਬਲਾ ਕੀਤਾ ਅਤੇ ਇਸ ਦੀਆਂ ਅੰਬ ਅਤੇ ਅਰਾਕੋਟ ਦੀਆਂ ਦੋ ਟੁਕਰੀਆਂ ਦਾ ਨੁਕਸਾਨ ਹੋਇਆ। ਰਾਜਿਆਂ ਨੂੰ ਦੇਸ਼ ਨਿਕਾਲੇ ਦਿੱਤੇ ਗਏ, ਉਨ੍ਹਾਂ ਦੇ ਮਹਿਲ ਢਾਹ ਦਿਤੇ ਗਏ ਤੇ ਜਇਦਾਦਾਂ ਖੋ ਲਈਆਂ ਗਈਆਂ। ਉਨ੍ਹਾ ਦੇ ਬੇਦੀ ਬਿਕਰਮ ਸਿੰਘ ਨੇ ਵੀ ਵਿਦਰੋਹੀਆਂ ਦਾ ਸਾਥ ਦਿੱਤਾ ਅਤੇ ਇਹ ਹੁਸ਼ਿਆਰਪੂਰ ਵੱਲ ਵਧਿਆ। ਉਹ ਮੈਲੀ ਵਿਖੇ ਰੁੱਕ ਗਿਆ ਜਦੋਂ ਉਸਨੇ ਰਾਜੇ ਜਸਵਾਨ ਦੀ ਹਾਰ ਅਤੇ ਸ਼ੇਰ ਸਿੰਘ ਦੇਕੈਂਪ ਵਿਚ ਜਾਣ ਦੀ ਖਬਰ ਸੁਣੀ। ਇਸਦੀ ਧਨ ਦੌਲਤ ਵੀ ਉਸ ਕੋਲੋ ਲੈ ਲਈ ਗਈ ਪਰ ਯੁੱਧ ਦੇਖਤਮ ਹੋਣ ਤੇ ਇਸਨੇ ਸਮਰਪਣ ਕਰ ਦਿੱਤਾ ਅਤੇ ਉਸਨੂੰ ਅੰਮ੍ਰਿਤਸਰ ਵਿਚ ਰਹਿਣ ਦੀ ਆਗਿਆ ਦਾ ਦਿੱਤੀ ਗਈ।

1851

ਬੇਦੀ ਸਿੱਖਾਂ ਵਿੱਚ ਬੜੀ ਸਤਿਕਾਰਯੋਗ ਕੁੱਲ ਮੰਨੀ ਜਾਂਦੀ ਸੀ ਅਤੇ ਇਹ ਆਪਣੀਆਂ ਬੇਟੀਆਂ ਦੇ ਡੋਲੀ ਖੱਤਰਾਂ ਅਤੇ ਦੁਜੀਆਂ ਉਪ-ਜਾਤੀਆਂ ਵਿੱਚ ਦੇਣਾ ਪਸੰਤ ਨਹੀੰ ਸੀ ਕਰਦੇ। 1851 ਤੋੰ ਪਹਿਲਾਂ ਪੁਲਿਸ ਨੇ ਕੁੜੀਆਂ ਨੂੰ ਮਾਰਨ ਤੇ ਰੋਕ ਲਗਆਊਣ ਅਸਫਲ ਕੋਸ਼ਿਸ਼ਾਂ ਕੀਤੀਆ। 1851 ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਰਕਾਰ ਦੇ ਧਿਆਨ ਵਿਚ ਲਿਆਂਦਾ ਕਿ ਬੇਦੀ ਆਪਣੀ ਕੁੜੀਆਂ ਨੂੰ ਮਾਰਦੇ ਹਨ ਇਸ਼ ਲਈ ਇਹ ਕੁੜੀਮਾਰ ਹਨ। ਇਸਦੇ ਨਤੀਜੇ ਵਜੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਖੇਤਰ ਵਿਚ ਇਸ ਕੁਰੀਤੀ ਦੀ ਸੁਚਨਾ ਦੇਣ ਲਈ ਕਿਹਾ ਗਿਆ। ਊਨਾ ਅਤੇ ਗੜਸ਼ੰਕਰ ਤਹਿਸੀਲਾਂ ਵਿੱਚ ਇਹ ਕੁਰੀਤੀ ਬਹੁਤ ਪ੍ਰਚਲਿਤ ਸੀ।

1853

ਜੌਂ ਲੌਰੈਂਸ ਜੋ ਪੰਜਾਬ ਦਾ ਚੀਫ ਕਮਿਸ਼ਨਰ ਸੀ (1850-58) ਉਸਨੇ ਸਾਰੀਆਂ ਜਮਾਤਾਂ ਦੇ ਪ੍ਰਤੀਨਿਧੀਆਂ ਦੀ ਇਕ ਮੀਟਿੰਗ ਅੰਮ੍ਰਿਤਸਰ ਵਿਖੇ ਬੁਲਾਈ। ਇਸ ਮਿਟਿੰਗ ਵਿ4ਚ ਕੁੜੀਆਂ ਨੂੰ ਛੋਟੀ ਉਮਰ ਵਿ4ਚ ਮਾਰ ਦੀ ਕੁਰੀਤੀ ਤੇ ਖੁੱਲਕੇ ਚਰਚਾ ਹੋਈ ਅਤੇ ਸਾਰਿਆਂ ਨੇ ਇਸ, ਕੁਰੀਤੀ ਦਾ ਖੰਡਨ ਕੀਤਾ। ਇਸਨੂੰ ਖਤਮ ਕਰਨ ਲਈ ਕਾਨੂੰਨ ਪਾਸ ਕੀਤਾ ਗਿਆ। ਇਹ ਫੈਸਲਾਂ ਪੰਜਾਬ ਦੇ ਸਾਰੇ ਜਿਲ੍ਹਿਆਂ ਨੂੰ ਸਿਣਾਇਆ ਗਿਆ ਅਤੇ 1856 ਤੱਕ ਇਹ ਕੁਰੀਤੀ ਹਕੀਕੀ ਤੌਰ ਤੇ ਬੰਦ ਹੋ ਗਈ।

1857

1857 ਦੇ ਵਿਦਰੋਹ ਦਾ ਹੁਸ਼ਿਆਰਪੁਰ ਤੇਕੋਈ ਅਸਲ ਨਹੀਂ ਹੋਇਆ ਪਰ ਅਹਿਤਿਆਤੀ ਤੌਰ ਤੇ ਕਈ ਪ੍ਰਬੰਦ ਬ੍ਰਿਟਿਸ਼ ਅਧਿਕਾਰੀਆਂ ਵਲੋਂ ਕੀਤੇ ਗਏ। ਬਾਬਾ ਰਾਮ ਸਿੰਘ ਨੇ ਲੁਧਿਆਣੇ ਜਿਲ੍ਹੇ ਦੇ ਭੈਣੀ ਸਾਹਿਬ ਵਿਚ ਨਾਮਧਾਰੀ ਅੰਦੋਲਨ ਜਿਸਨੂੰ ਕੂਕਾ ਅੰਦੋਲਨ ਵੀ ਕਿਹਾ ਜਾਂਦਾ ਹੈ। 12 ਅਪ੍ਰੈਲ 1857 ਨੂੰ ਸ਼ੁਰੂ ਕੀਤਾ। ਸ਼ੁਰੂਆਤ ਵਿਚ ਪਾਕਿਸਤਾਨ ਦੇ ਸਿਆਲਕੋਟ, ਅੰਮ੍ਰਿਤਸਰ , ਹੁਸ਼ਿਆਰਪੁਰ ਅਤੇ ਲੁਧਿਆਣਾ ਵਿਚ ਇਸ ਅੰਦੋਲਨ ਦੇ ਕੇਂਦਰ ਬਣਾਏ ਗਏ ਪਰ ਬਾਅਦ ਵਿੱਚ ਇਸ ਦੀਆਂ ਗਤਵਿਧਾਂ ਦੂਜੇ ਜਿਲ੍ਹਿਆਂ ਵਿੱਚ ਵੀ ਫੈਲ ਗਈਆਂ।

1905

ਸਰਕਾਰ ਦੀਆਂ ਗਲਤ ਨੀਤੀਆਂ ਨਾਲ ਹੁਸ਼ਿਆਰਪੁਰ ਸਮੇਤ ਸਾਰੇ ਪੰਜਾਬ ਵਿੱਚ ਰਾਜਨੀਤਕ ਹਾਲਤ ਖਰਾਬ ਹੋ ਗਈ ਸੀ। ਇਸ ਨਾਲ ਜਿਲ੍ਹੇ ਦੋ ਲੌਕਾਂ ਵਿੱਚ ਅਸੰਤੁਸ਼ਟੀ ਫੈਲ ਗਈ, ਕ੍ਰਾਂਤੀ ਅਤੇ ਅਜਾਦੀ ਦਾੰ ਗੱਲਾਂ ਆਮ ਹੋਣ ਲੱਗੀਆਂ।

1907

ਆਰਥਿਕ ਤੰਗੀਆਂ ਅਤੇ ਜਰੂਰੀ ਵਸਤਾਂ ਦੀ ਕੁਦਰਤੀ ਕਮੀਂ ਕਾਰਨ ਲੋਕਾਂ ਵਿੱਚ ਸਰਕਾਰੀ ਅਧਿਕਾਰੀਆਂ ਖਿਲ਼ਾਫ ਰੋਸ ਸੀ। ਰਾਜਨੀਤਕ ਪਾਰਾ 1907 ਦੇ ਪਹਿਲੇ ਦੋ ਮਹੀਨਿਆਂ ਵਿੱਚ ਬਹੁਤ ਉਤੇ ਚਲਾ ਗਿਆ ਸੀ। ਬਹੁਤ ਸਾਰੀਆਂ ਮੀਟਿੰਗਾਂ ਹੁਸ਼ਿਆਰਪੁਰ, ਜਲੰਧਰ, ਲਾਹੌਰ, ਰਾਵਲਪਿੰਡੀ ਇਤੇ ਹੋਰਨਾਂ ਥਾਵਾਂ ਤੇ ਹੋਈਆਂ। ਪੰਜਾਬ ਵਿੱਚ ਮੀਟਿੰਗਾਂ ਕੀਤਾਆਂ ਗਈਆਂ, ਸੂਬੇ ਅੰਦਰ ਫੈਲੀ ਆਰਥਿਕ ਮੰਦਹਾਲੀ ਤੇ ਆਰਟੀਕਲ ਛਾਪੇ ਗਏ। 9 ਮਈ 1907 ਨੂੰ ਲਾਲਾ ਲਾਜਪਤਰ ਰਾਇ ਦੀ ਬਿਨਾਂ ਕਿਸੇ ਠੋਸ ਸਬੂਤ ਦੇ ਗ੍ਰਿਫਤਾਰੀ ਨੇ ਕ੍ਰਾਂਤਕਾਰੀ ਅੰਦੋਲਨ ਨੂੰ ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਵਿੱਚ ਤੇਜੀ ਪ੍ਰਧਾਨ ਕੀਤੀ।

ਲਾਲਾ ਲਾਜਪਤ ਰਾਇ ਦੀ 1907 ਵਿ4ਚ ਰਿਹਾਈ ਦੀ ਖਬਰ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸਦੀ ਖਬਰ ਸਭ ਤੋੰ ਪਹਿਲਾਂ ਦੀ ਟ੍ਰਿਬਿਉਨ ਵਿ4ਚ ਛਪੀ। ਡੀ.ਏ.ਵੀ ਕਾਲਜ ਲਹੌਰ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ, ਆਰੀਆ ਸਕੂਲ ਹੁਸ਼ਿਆਰਪੁਰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਸਕੂਲ ਦੀ ਇਮਾਰਤ ਤੇ ਰੋਸ਼ਨੀਆਂ ਕੀਤੀਆਂ ਗਈੰ ਤੇ ਵਿਦਿਆਰਥੀਆਂ ਵਿੱਚ ਮਿੱਠਾ ਗੋਸ਼ਤ ਵੰਡਿਆ ਗਈਆ।

ਦੀ ਤਿਲਕ ਅਖ਼ਬਾਰ ਜੋ ਹੁਸ਼ਿਆਰਪੁਰ ਤੋਂ ਛਪਦਾ ਸੀ ਨੂੰ ਰਾਮ ਦੁਆਰਾ ਲਿਖੀ ਗਜ਼ਲ ਛਾਪਣ ਕਰਕੇ ਸਜਾ ਸੁਣਾਈ ਗਈ ਜੋ ਕਿ 6 ਮਈ ਦੇ ਅੰਕ ਵਿੱਚ ਛਪੀ ਸੀ। ਪ੍ਰੈਸ ਜਿਸ ਵਿਚ ਪੇਪਰ ਛਪਿਆ ਸੀ ਨੂੰ ਵੀ ਜਬਤ ਕਰ ਲਿਆ ਗਿਆ। ਇਸ ਨਾਲ ਜਿਲ੍ਹੇ ਦੇ ਲੋਕਾਂ ਵਿਚ ਅਸੰਤੋਸ਼ ਵਧੀਆ। ਇਹ ਸਭ ਕਾਰਵਾਈਆਂ ਵੀ ਕ੍ਰਾਂਤੀਕਾਰੀਆਂ ਦੇ ਜੋਸ਼ ਨੂੰ ਮੱਠਾ ਨਹੀਂ ਕਰ ਸਕੀਆਂ।

1913-15

ਸਨ ਫਰਾਂਸਿਸਕੋ (ਯੂ.ਐਸ.ਏ) ਵਿੱਚ ਗਦਰ ਪਾਰਟੀ ਦੀ ਸਥਾਪਨਾ ਭਾਰਤ ਨੂੰ ਆਜਾਦ ਕਰਵਾਉਣ ਲਈ ਕੀਤੀ ਗਈ। ਇਸ ਦੀ ਕਾਰਜਕਮੇਟੀ ਵਿੱਚ ਮੁਨਸ਼ੀ ਰਾਮ ਤੇ ਪੰਡਿਤ ਜਗਤ ਰਾਮ ਸ਼ਾਮਿਲ ਸਨ। ਜੋ ਹੁਸ਼ਿਆਰਪੁਰ ਦੇ ਹਰਿਆਣੇ ਨਾਲ ਸਬੰਦਿਤ ਸਨ। ਬਜਾਇ ਅਸਦੇ ਕਿ ਅੰਗਰੇਜਾਂ ਨੇ ਗਦਰੀਆਂ ਨੂੰ ਪੰਜਾਬ ਨਾ ਆਊਣ ਦੇਣ ਲਈ ਸਖਤ ਪ੍ਰਬੰਧੀ ਕੀਤਾ ਗਏ। ਪਰ ਫਿਰ ਤਾਂ ਬਹੁਤ ਸਾਰੇ ਗਦਰੀ ਪੰਜਾਬ ਪਹੁੰਚ. ਅਤੇ ਉਹ ਹੁਸ਼ਿਆਰਪੁਰ ਆਏ ਜਿਥੇ ਇਨ੍ਹਾ ਨੇ ਕ੍ਰਾਂਤੀਕਾਰੀ ਗਤੀਵਿਧਿਆ ਨੂੰ ਅੰਜਾਮ ਦਿੱਤਾ।

1951

1951 ਵਿਚ ਅੰਗਰੇਜ ਅਧਿਕਾਰੀਆਂ ਦੁਆਰਾ ਡਿਫੈਂਸ ਐਕਟ ਪਾਸ ਕੀਤਾ ਗਿਆ। ਅੰਗਰੇਜਾਂ ਨੇ ਗਦਰੀਆਂ ਦੇ ਪੰਜਾਬ ਵਿਚ ਦਾਖਲੇ ਨੂੰ ਸਖ਼ਤੀ ਨਾਲ ਰੋਕਿਆ। ਉਨ੍ਹਾਂ ਵਿਚ ਕਾਫੀ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਮੁੱਕਦਮੇ ਚਲਾਏ ਗਏ। ਹੁਸ਼ਿਆਰਪੁਰ ਦੇ ਗਦਰੀਆਂ ਦੀ ਸੂਚੀ 11 ਇਸ ਅਧਿਆਏ ਦੇ ਅਤੇ ਵਿਚ ਦਿੱਤੀ ਗਈ ਹੈ।

1971

ਰਾਜਨੀਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਜਿਲ੍ਹਿਆਂ ਵਿਚ ਕਾਂਗਰਸ ਕਮੇਟੀਆਂ ਬਣਾਈਆਂ ਗਈਆਂ। ਹੁਸ਼ਿਆਰਪੁਰ ਵਿਚ ਜਿਲ੍ਹਾ ਕਾਂਗਰਸ ਕਮੇਟੀ 1971 ਵਿੱਚ ਬਣਾਈ ਗਈ। ਇਸ ਕਮੇਟੀ ਦੇ ਮੈਂਬਰਾਂ ਨੇ ਸੂਬਾਈ ਰਾਜਨੀਤਕ ਕਾਨਫਰੰਸ ਜੋ ਲਾਹੌਰ ਵਿਚ ਹੋਈ ਵਿਚ ਉਸੇ ਸਾਲ 1971 ਵਿੱਚ ਭਾਗ ਲਿਆ।

1919

1919 ਵਿਚ ਗਾਂਧੀ ਜੀ ਨੇ ਹੌਲਟ ਐਕਟ ਦਿ ਖਿਲਾਫ਼ ਲੋਕਾਂ ਨੂੰ ਸੱਦਾ ਦਿੱਤਾ। ਇਸ ਐਕਟ ਦੇ ਖਿਲਾਫ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਮਿਟਿੰਗਾਂ ਕੀਤੀਆਂ ਗਈਆ। ਸੂਬੇ ਦੇ ਬਾਕੀ ਖੇਤਰਾਂ ਵਾਂਗ ਹੁਸ਼ਿਆਰਪੁਰ ਦੋ ਲੋਕਾਂ ਨੇ ਵੀ ਗਾਂਧੀ ਜੀ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ। ਸਵਰਗਵਾਸੀ ਗੁਵਰਦਨ ਦਾਸ ਜੋ ਰਾਸ਼ਟਰੀ ਨੇਤਾ ਸਨ, ਨੇ ਲੋਕਾਂ ਦੀ ਆਗਵਾਈ ਕੀਤੀ। ਹੜਤਾਲਾਂ ਕੀਤੀਆਂ ਗਈਆਂ ਅਤੇ ਵਰਤ ਰੱਕੇ ਗਏ। 30 ਮਾਰਚ ਨੂੰ ਰੌਲਰ ਐਕਟ ਦੀ ਖਿਲਾਫ਼ ਮੀਟਿੰਗਾਂ ਕੀਤੀਆਂ ਗਈਆਂ।

1920-22

15 ਨਵੰਬਰ 1920 ਨੂੰ ਗੁਰੂਦਆਰਿਆਂ ਦੇ ਪ੍ਰਬੰਧ ਨੂੰ ਆਪਣੇ ਹੱਥਾ ਚ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤੀ ਗਿਆ। ਸੂਬੇ ਦੇ ਬਾਕੀ ਖੇਤਰਾਂ ਵਾਂਗ ਹੁਸ਼ਿਆਰਪੁਰ ਵਿੱਚ ਵੀ ਇਕ ਵਿਸ਼ਾਲ ਮੀਟਿੰਗ 23 ਫਰਵਰੀ ਨੂੰ ਜਿਲ੍ਹਾ ਸਿੱਖ ਲੀਗ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਦੇ ਕਤਲੇਆਮ ਦੇ ਵਿਰੁੱਧ ਕੀਤੀ ਗਈ। ਜੋ ਕਿ 20 ਫਰਵਰੀ ਨੂੰ ਵਰਤਿਆ। ਗਾਂਧੀ ਜੀ ਨੇ ਖਿਲਾਫਤ ਅੰਦੋਲਨ ਦੀ ਲੀਡਰਾਂ ਨਾਲ ਮਿਲਕੇ ਅਸਹਿਯੋਗ ਅੰਦਲਨ ਸ਼ੁਰੂ ਕੀਤਾ. ਇਹ ਅੰਦੋਲਨ ਅੰਗਰੇਜੀ ਪ੍ਰਬੰਧ ਨੂੰ ਖਤਮ ਕਰਨ ਅਤੇ ਬਾਰਤ ਦੀ ਅਜਾਦੀ ਲਈ ਕੀਤਾ ਗਿਆ। ਇਸ ਅੰਦੋਲਨ ਤਹਿਤ ਵਿਦੇਸ਼ੀ ਵਸਤੂਆਂ ਦਾ ਬਹਿਸ਼ਕਾਰ ਕੀਤਾ ਗਿਆ, ਸਰਦਾਰੀ ਚੋਵਾਂ, ਅਦਾਲਤਾ, ਸਕੂਲਾਂ, ਕਾਲਜਾਂ ਦਾ ਬਹਿਸ਼ਕਾਰ ਕੀਤਾ ਗਿਆ ਤੇ ਸਰਕਾਰੀ ਉਪਾਦੀਆਂ ਦਾ ਤਿਆਗ ਕੀਤਾ ਗਿਆ। ਗਾਂਧੀ ਜੀ ਹੁਸ਼ਿਆਰਪੁਰ ਵਿਚ ਹੱਥ ਨਾਲ ਬੁਣੇ ਕੱਪੜੀਆਂ ਦੀਆਂ ਫੈਕਟਰੀਆਂ ਨੂੰ ਦੇਖਦੇ ਬਹੁਤ ਖੁਸ਼ ਹੋਏ। ਉਨ੍ਹਾਂ ਦਾ ਸੰਦੇਸ਼ ਸਾਰੇ ਕਾਰੀਗਰ ਤੱਖ ਪਹੁੰਚਿਆ। ਦੋ ਚਰਕੇ ਜੋ ਬਹਤ ਸੁੰਦਰ ਢੰਗ ਨਾਲ ਬਣਾਏ ਗਏ ਸਨ, ਗਾਂਧੀ ਜੀ ਨੇ ਭੇਟ ਕੀਤੇ ਗਏ।

23 ਜੁਲਾਈ 1920 ਨੂੰ ਜਿਲ੍ਹਾ ਕਾਂਗਰਸ ਕਮੇਟੀ ਨੇ ਅਸਹਿਯੋਗ ਅੰਦਲੋਨ ਦੇ ਥੋਕ ਵਿੱਚ ਨਿਟੰਗ ਕੀਤੀ। ਇਸ ਵਿਚ ਜਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਹਿੱਸਾ ਲਿਆ। ਜਿਲਾ ਕਾਨਫਰੈਂਸ ਦੀ ਮੀਟਿੰਗ 30ਅਤੇ 31 ਅਕਤੂਬਰ 1920 ਨੂੰ ਕੀਤੀਆ ਗਈਆ। ਇਸ ਵਿਚ ਵੀ ਵੱਡੀ ਗਿਣਤੀ ਵਿਚ ਮੈਂਬਰ ਹਾਜਰ ਹੋਏ। ਹਾਜਰ ਮੈਂਬਰਾ ਨੇ ਸਵਦੇਸ਼ੀ ਅੰਦੋਲਨ ਦੋ ਪੱਖ ਵਿਚ ਹਸਤਾਖਰ ਕੀਤੇ, ਵਿਦੇਸ਼ੀ ਵਸਤੂਆਂ ਦੇਰ ਬਹਿਸਕਾਰ ਤੇ ਛੁਆ ਛੂਤ ਖ਼ਤਮ ਕਰਨ ਦੇ ਪ੍ਰਣ ਲਏ।

1921

ਬੱਬਰ ਅਕਾਲੀ ਅੰਦੋਲਨ ਮੁੱਖ ਰੂਪ ਵਿੱਚ ਹੁਸ਼ਾਰਪੁਰ ਅਤੇ ਜਲੰਧਰ ਵਿਚ ਕੇਂਦਰਿਤ ਰਿਹਾ। ਇਨ੍ਹਾਂ ਦੋਵਾਂ ਜਿਲਿਆਂ ਵਿਚ ਇਸ ਅੰਦਲਨ ਨੂੰ ਕਾਮਾ ਗਾਟਾ ਮਾਰੂ ਘਟਨਾ, ਜਲਿਆਵਾਲਾ ਬਾਗ ਦੀ ਤਰਾਸ਼ਦੀ, ਨਨਕਾਨਾ ਸਾਹਿਬ ਦੀ ਤਰਾਸ਼ਦੀ ਅਤੇ ਗੁਰੂ ਦੇ ਬਾਗ ਦੀ ਘਟਨਾ ਦੇ ਖਿਲਾਪ ਰੋਸ ਵਜੋਂ ਵੇਖਿਆ ਗਿਆ।

ਦੁਜੇ ਖੇਤਰਾਂ ਵਾਂਗ ਹੁਸ਼ਿਆਰਪੁਰ ਵਿਚ ਵੀ 23 ਫਰਵਰੀ 1921 ਨੂੰ ਜਿਲ੍ਹਾ ਸਿੱਖ ਲੀਗ ਦੇ ਨੇਤਾਵਾਂ ਦੀ ਅਗਵਾਈ ਵਿਚ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਨਕਾਣਾ ਸਾਹਿਬ ਵਿਖੇ ਵਾਪਰੀ 20 ਫਰਵਰੀ ਦੀ ਕਤਲੇਆਮ ਦੀ ਘਟਨਾ ਖਿਲਾਫ ਰੋਸ਼ ਪਘਟ ਕੀਤਾ ਗਿਆ। ਮੈਂਬਰਾਂ ਨੇ ਪਰੁਜੋਰ ਢੰਗ ਨਾਲ ਇਸ ਘਟਨਾ ਦੀ ਨਖੇਧੀ ਕੀਤੀ।

1922

1922 ਦੀ ਬਸੰਤ ਰੁੱਤ ਵਿਚ ਇਹ ਫੈਸਲਾ ਕੀਤੀ ਗਿਆ ਕਿ ਉਨ੍ਹਾਂ ਸਾਰਿਆਂ ਨੂੰ ਸਬਕ ਸਿਖਾਇਆ ਜਾਏ ਜੋ ਸਰਦਾਰੀ ਅਫ਼ਸਰਾਂ ਨੂੰ ਵੱਖ ਵੱਖ ਤਰਾਂ ਦੀ ਜਾਣਕਾਰੀ ਮਹੁੱਈਆ ਕਰਵਾਊਂਦੇ ਹਨ। ਜਲੰਧਰ ਵਿੱਚ ਉਸਤਰਿਆਂ ਦੀ ਖਰੀਦ ਕੀਤੀ ਗਈ ਤਾਂ ਕਿ ਸਰਕਾਰੀ ਅਫਸਰਾਂ ਦੇ ਝੋਲੀ ਚੁਕਾਂ ਦੇ ਨੋਕ ਕੇ ਕੰਨ ਵਿੱਚੋਂ ਜਾ ਸਕਣ। 25 ਮਾਰਚ 1921 ਨੂੰ ਹੁਸ਼ਿਆਰਪੁਰ ਵਿਚ ਸਿੱਖ ਲੀਗ ਦੀ ਮੀਟਿੰਗ ਹੋਈ ਅਤੇ ਸਿੱਖ ਸਮੁਦਾਇ ਨੇ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਦੀ ਹਾਮੀ ਭਰੀ। ਸੂਬੇ ਦੇ ਬਾ ਕੀ ਖੇਤਰਾ ਵਾਂਗ ਹੁਸ਼ਿਆਰਪੁਰ ਵਿਚ ਵੀ 20 ਮਾਰਚ 1922 ਨੂੰ ਪੂਰਨ ਹੜਤਾਲ ਕੀਤੀ ਗਈ ਤੇ ਗਾਂਧੀ ਜੀ ਨੂੰ ਦਿੱਤੀ ਗਈ ਸਜਾ ਦਾ ਵਿਰੋਧ ਕੀਤਾ ਗਿਆ. ਸ਼ਾਮ ਨੂੰ ਵਿਦੇਸ਼ ਕੱਪੜਾ ਨੂੰ ਅੱਗ ਲਗਾਈ ਗਈ।

2 ਜੁਲਾਈ 1922 ਨੂੰ ਹੁਸ਼ਿਆਰਪੁਰ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ਸਿਵਲ ਨਾ ਫੁਰਮਾਨੀ ਅੰਦੋਲਨ ਦੇ ਪੱਖ ਵਿਚ ਕੀਤੀ ਗਈ। ਲਾਲਾ ਰਾਮ ਲਾਲਾ ਬਾਲੀ ਜੋ ਟਾਂਡਾ ਉੜਮੁੜ ਨਾਲ ਸਬੰਦਿਤ ਸਨ ਅਤੇ ਇੰਡਿਅਨ ਨਾਸ਼ਨਲ ਸਰਵਿਸ ਦੇ ਮੈੰਬਰ ਸਨ ਉਨ੍ਹਾਂ ਨੂੰ ਅਸਹਿਯੋਗ ਅੰਦੋਲਨ ਅਤੇ ਸਰਕਾਰ ਵਰੋਧੀ ਗਤੀਵਿਦੀੰ ਵਿਚ ਭਾਗ ਲੈਣ ਕਰਕੇ ਸੈਖਸ਼ਲ 108 ਸੀ.ਐਲ.ਓ ਐਕਟ ਦੇ ਅਧੀਨ ਇਕ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ।

1923

ਅਕਤੂਬਰ 1923 ਦੇ ਆਖਰੀ ਹਫ਼ਤੇ ਬੱਬਰ ਅਕਾਲੀ ਧੰਨਾ ਸਿੰਘ ਨੂੰ ਗ੍ਰਿਫਤਾਰ ਕੀਤੀ ਗਿਆ ਕਿਉਂਕਿ ਉਹ ਆਪਣੇ ਨਾਲ ਬੰਬ ਲੈ ਕੇ ਜਾ ਰਿਹਾ ਸੀ। ਜਦੋਂ ਉਸਦੀ ਤਲਾਸੀ ਲਈ ਜਾ ਰਹੀ ਸੀ ਤਾਂ ਇਸਦੇ ਕੋਟ ਦੀ ਜੇਬ ਵਿੱਚ ਰੱਖਿਆ ਬੰਬ ਫੱਟ ਗਿਆ ਅਤੇ ਇਸਦੀ ਮੋਤ ਹੋ ਗਈ।

1928

ਜਦੋਂ ਸਾਇਮਨ ਕਮਿਸ਼ਨ ਭਾਰਤ ਆਇਆ ਤੇ ਸਾਰੇ ਭਾਰਤ ਵਿਚ ਇਸਦ ਵਿਰੋਧ ਹੋਇਆ ਅਤੇ ਪ੍ਰਦੁਸ਼ਨ ਕੀਤੇ ਗਏ। ਲਾਲ ਲਾਜਪਤ ਰਾਇ ਨੇ ਲਾਹੌਰ ਵਿਚ ਸਾਇਮਨ ਕਮਿਸਨ ਦੇ ਖਿਲਾਫ ਵਿਖਾਵੇ ਦੀ ਅਗਵਾਈ ਕੀਤੀ। ਪੁਲਿਸ ਨੇ ਅੰਦੋਲਨ ਨੂੰ ਰੋਕਣ ਲਈ ਲਾਠੀ ਚਾਰਜ ਕੀਤਾ। ਅਤੇ ਲਾਲਾ ਲਾਜਪਤ ਰਾਇ ਬੁਰੀ ਤਰ੍ਹਾ ਜਖ਼ਮੀ ਹੋ ਗਏ। ਥੋੜੇ ਸਮੇ ਬਾਅਦ ਹੀ ਲਾਲਾ ਜੀ ਦੀ ਮੋਤ ਹੋ ਗਈ ਅਤੇ ਸਾਰੇ ਸੂਬੇ ਅੰਦਰ ਗੜਬੜੀ ਦਾ ਮਾਹੌਲ ਬਣ ਗਿਆ। ਹੁਸ਼ਿਆਰਪੁਰ ਵਿੱਚ ਵੱਖ-ਵੱਖ ਥਾਂਵਾ ਤੇ ਵਿਖਾਵੇ ਕੀਤੇ ਗਏ ‘ਸਾਇਮਨ ਵਾਪਸ ਜਾਊ’ ਦੇ ਨਾਰੇ ਲਗਾਏ।

1930-31

1930 ਵਿਚ ਇਕ ਸਵਦੇਸ਼ੀ ਵਜਾਰ ਲਗਾਇਆ ਗਿਆ ਜਿਸ ਵਿਚ ਹਰ ਤਰਾਂ ਦੇ ਸਵਦੇਸ਼ ਕੱਪੜੇ ਪ੍ਰਦਰਸ਼ਿਤ ਕੀਤੇ ਗਏ, ਨਾਲ ਦੇ ਹੋਰ ਬਹੁਤੇ ਸਾਰੀਆਂ ਵਸਤਾ ਜੋ ਭਾਰਤ ਵਿਚ ਬਣਾਈਆ ਗਈਆਂ ਸਨ ਵੀ ਵਿਖਾਇਆ ਗਈ। ਇਸ ਨਾਲ ਵੇਦਸ਼ ਵਸਤਾਂ ਦੇ ਬਹਿਸ਼ਕਾਰ ਕਰਨ ਨੂੰ ਕਾਫੀ ਉਸਸ਼ਾਹ ਮਿਲਿਆ।

28 ਮਾਰਚ 1930 ਨੂੰ ਦੁਆਰਾ ਰਾਜਨੀਤਕ ਕਾਨਫਰੰਸ਼ ਦਾ ਚੋਥਾ ਸ਼ੈਸ਼ਨ ਮੁਕੇਰੀਆਂ ਵਿਖੇ ਕੀਤਾ ਗਿਆ। ਦਸੂਹਾ ਅਤੇ ਹੁਸ਼ਿਆਰਪੁਰ ਦੇ ਮੈਂਬਰਾਂ ਨੇ ਇਸ ਵਿ4ਚ ਬਾਗ ਲਿਆ ਤੇ ਗਾਂਧੀ ਜੀ ਨੂੰ ਸਿਵਲ ਨਾ-ਫੁਰਮਾਨੀ ਅੰਦੋਲਨ ਵਿਚ ਹਰਾ ਤਰਾਂ ਦੇ ਸਹਿਯੋਗ ਲਈ ਵਚਨ ਦਿੱਤਾ।

15 ਅਪਰੈਲ 1930 ਨੂੰ ਕੱਪਰ ਵਪਾਰੀਆਂ ਨੇ ਹੁਸ਼ਿਆਰਪੁਰ ਵਿਖੇ ਇਕ ਮੀਟਿੰਗ ਕੀਤੀ ਅਤੇ ਕਿਸੇ ਵੀ ਤਰਾਂ ਦੇ ਵਿਦੇਸ਼ੀ ਕੱਪੜੇ ਦਾ ਆਰਡਰ ਨਾ ਦੇਣ ਪ੍ਰਣ ਲਿਆ । ਲੁਣ ਸਤਿਆਗ੍ਰਹਿ ਵੀ ਹੁਸ਼ਿਆਰਪੁਰ ਵਿਚ ਸ਼ੁਰੂ ਕੀਤਾ ਗਿਆ। ਮੈਂਬਰਾਂ ਨੇ ਲੂਣ ਕਨੂੰਨਾਂ ਦਾ ਵਿਰੋਧ ਕੀਤਾ ਅਤੇ ਜਿਲ੍ਹਾ ਦੇ ਵੱਖ-ਵੱਖ ਖੇਤਰਾਂ ਵਿਚ ਸਿਵਲ ਨਾ ਫੁਰਮਾਨੀ ਅੰਦੋਲਨ ਦਾ ਪ੍ਰਚਾਰ ਕੀਤਾ। ਅੰਗਰੇਜ ਅਥਿਕਾਰੀਆਂ ਨੇ ਗਾਂਧੀ ਜੀ ਸਮੇਤ ਬਹੁਤ ਸਾਰੇ ਭਾਰਤੀਆਂ ਨੂੰ ਕ੍ਰਿਫਤਾਰ ਕਰ ਲਿਆ ਜੇ ਸਿਵਲ ਲਾ ਫਰਮਾ ਨੀ ਵਿਚ ਸ਼ਾਮਿਲ ਸਨ. ਹੁਸ਼ਿਆਰਪੁਰ ਦੇ ਉੱਘੇ ਨੇਤਾ ਲਾਲਾ ਜਮਨਾ ਦਾਸ਼ ਨੂੰ ਤਿੰਨ ਵਾਰ ਗ੍ਰਿਫਤਾਰ ਕਰਕੇ ਸਿਵਲ ਨ੍ ਫਰਮਾ ਨੀ ਅੰਦੋਲਨ ਵਿਚ ਭਾਗਕ ਲੈਣ ਲਈ ਏਤ ਲੋਕਾਂ ਵਿਚ ਅੰਗਰੇਜ ਅਧਿਕਾਰੀਆਂ ਖਿਲਾਫ ਪ੍ਰਚਾਰ ਕਰਨ ਲਈ ਸਜਾ ਸੁਣਾਈ ਗਈ।

ਹੁਸ਼ਿਆਰਪੁਰ ਵਿਚ ਖੇਤਰੀ ਕਾਂਗਰਸ ਕਮੇਟੀ ਵਲੋਂ ਗਾਂਧੀ ਦਿਵਸ ਮਨਾਇਆਂ ਗਿਆ ਅਤੇ ਦਸੂਹਾ, ਗੜਦੀਵਾਲ ਅਤੇ ਹਰਿਆਣਾ ਵਿਖੇ ਰੋਸ਼ ਮਿਟਿੰਗਾਂ ਕੀਤੀਆਂ ਗਈਆਂ। ਇਸ ਤਰਾਂ ਦੀ ਮਿਟੰਗ 7 ਜੁਨ 1930 ਵਿੱਚ ਖਾਨ ਪੁਰ ਵਿਖੇ ਵੀ ਕੀਤੀ ਗਈ। ਪੁਲਿਸ ਨੇ ਦਮਨਕਾਰੀ ਨੀਤੀ ਅਖਵਾਈ ਅਤ ਸਰਹਾਲਾ ਕਲਾਂ ਤਹਿਸੀਲ ਗੜਸ਼ੰਕਰ ਵਿਚ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ:ਹਰਨਾਮ ਸਿੰਗ ਨੂੰ ਗ੍ਰਿਫਤਾਰ ਕਰ ਲਿਆ।

6 ਮਾਰਚ 1931 ਨੂੰ ਗਾਂਧੀ ਇਹ ਵਨ ਸਮਝੋਤੇ ਤਹਿਤ ਗਾਂਧੀ ਜੀ ਅਤੇ ਬਾਰੀ ਰਾਜਨੀਤਕਤ ਕੈਂਦੀਆਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਸਿਵਲ ਨੂੰ ਫੁਰਮਾਨੀ ਅੰਦੋਲਨ ਵਾਪਿਸ ਲੈ ਲਿਆ ਗਿਆ

1942

8 ਅਗਸਤ 1942 ਨੂੰ ਕਾਂਗਰਸ ਨੇ ਭਾਰਤ ਛੱਡੋਂ ਮਤਾ ਪਾਸ ਕੀਤਾ ਜਿਸਨੂੰ ਦਬਾਉਣ ਵਾਸਤੇ ਅੰਗਰੇਜ ਅਫਸਰਾਂ ਨੇ ਫਿਰ ਤੋਂ ਦਮਨਕਾਰੀ ਨੀਤੀ ਅਪਣਾਈ ਤੇ ਗਾਂਧੀ ਜੀ ਸਮੇਤ ਹੋਰ ਕਾਂਗਰਸੀ ਨੇਤਾਵਾਂ ਨੂੰ 9 ਅਗਸਤ 1942 ਨੂੰ ਗ੍ਰਿਫਤਾਰ ਕਰ ਲਿਆ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗੈਰ ਕਾਨੂੰਨੀ ਘੋਸ਼ਿਤ ਲਿਆ।

1947

ਜੁਲਾਈ 1947 ਵਿਚ ਬ੍ਰਿਟਿਸ਼ ਪਾਰਲੀਮੈਂਟ ਨਾਲ ਭਾਰਤੀ ਆਜ਼ਾਦੀ ਐਕਟ ( Indian Impedance Act) ਪਾਸ ਕਰ ਦਿੱਤਾ ਅਤੇ 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। ਭਾਰਤ ਦੀ ਵੰਡ ਹੋਣ ਕਰਕੇ ਦੇਵੇਂ ਪਾਸਿਆਂ ਤੋਂ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਬਾਰਡਰ ਦੇ ਦੋਵੇ ਪਾਸੇ ਹਿਜਰਤ ਕੀਤੀ।