ਡੇਅਰੀ ਸਿਖਲਾਈ ਕੋਰਸ ਵਾਸਤੇ ਕਾਊਂਸਲਿੰਗ 31ਅਗਸਤ 2018 ਨੂੰ
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ 10 ਸਤੰਬਰ ਨੂੰ ਚਲਾਏ ਜਾ ਰਹੇ ਡੇਅਰੀ ਉਦਮ ਸਿਖਲਾਈ ਕੋਰਸ ਦੀ ਚੋਣ ਲਈ ਕਾਊਂਸਲਿੰਗ 31 ਅਗਸਤ ਨੂੰ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਲਈ ਉਮੀਦਵਾਰ 10ਵੀਂ ਪਾਸ, ਉਮਰ 18 ਤੋਂ 45 ਸਾਲ ਹੋਵੇ, ਜਦਕਿ ਉਮੀਦਵਾਰ ਵਲੋਂ ਘੱਟੋ-ਘੱਟ ਪੰਜ ਦੁਧਾਰੂ ਪਸ਼ੂ ਰੱਖੇ ਹੋਣੇ ਲਾਜ਼ਮੀ ਹਨ। ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ 100 ਰੁਪਏ ਦਾ ਪ੍ਰਾਸਪੈਕਟ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰਬਰ 439, ਚੌਥੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਪ੍ਰਾਪਤ ਕਰਕੇ 31 ਅਗਸਤ ਤੋਂ ਪਹਿਲਾਂ ਆਪਣੇ ਅਸਲ ਸਰਟੀਫਿਕੇਟ, ਪਾਸਪੋਰਟ ਸਾਈਜ਼ ਫੋਟੋ ਨੱਥੀ ਪ੍ਰਫਾਰਮਾ ਮੁਕੰਮਲ ਕਰਕੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਤੋਂ ਤਸਦੀਕ ਕਰਵਾਕੇ ਕਾਊਂਸਲਿੰਗ ਵਿੱਚ ਭਾਗ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਚਾਰ ਹਫਤੇ ਦੇ ਸਿਖਲਾਈ ਕੋਰਸ ਵਾਸਤੇ 5000 ਰੁਪਏ ਫੀਸ ਜਨਰਲ ਕੈਟਾਗਰੀ ਅਤੇ 4000 ਰੁਪਏ ਐਸ.ਸੀ. ਉਮੀਦਵਾਰ ਵਾਸਤੇ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ 31 ਅਗਸਤ ਨੂੰ ਡੇਅਰੀ ਸਿਖਲਾਈ ਕੇਂਦਰ, ਹੁਸ਼ਿਆਰਪੁਰ ਰੋਡ, ਨੇੜੇ ਜੈਨ ਪਬਲਿਕ ਸਕੂਲ ਫਗਵਾੜਾ ਵਿਖੇ ਸਵੇਰੇ 10 ਵਜੇ ਕਾਊਂਸਲਿੰਗ ਵਿੱਚ ਭਾਗ ਲੈ ਸਕਦੇ ਹਨ।