ਦਸਤਕਾਰੀ
ਹੁਸ਼ਿਆਰਪੁਰ ਦੀ ਹਸਤਕਲਾ :
ਪੰਜਾਬ ਰਾਜ ਆਪਣੀ ਰੰਗਦਾਰ ਹਸਤਕਲਾ ਲਈ ਪ੍ਰਸਿੱਧ ਹੈ। ਜਿਸ ਨਾਲ ਪੰਜਾਬ ਵਿਚ ਇਕ ਰੰਗਦਾਰ ਤੇ ਜੋਰਦਾਰ ਜੋਸ਼ ਭਰਦਾ ਹੈ। ਇਸ ਰਾਜ ਦੀ ਹਸਤਕਲਾ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਹੁਸ਼ਿਆਰਪੁਰ ਜਿਸਨੂੰ ਚੋਆਂ ਦੀ ਧਰਤੀ ਕਿਹਾ ਜਾਂਦਾ ਹੈ, ਹਸਤਕਲਾ ਲਈ ਵੀ ਬਹੁਤ ਪ੍ਰਸਿੱਧ ਹੈ। ਹੁਸ਼ਿਆਰਪੁਰ ਦੀਆਂ ਮਹੱਤਵਪੂਰਨ ਹਸਤਕਲਾ ਦੇ ਵੇਰਵਾ ਇਸ ਪ੍ਰਕਾਰ ਹੈ। :-
ਲੱਕੜ ਤੇ ਮੀਨਾਕਾਰੀ:-
ਮੀਨਾਕਾਰੀ ਇਸ ਅਜਿਹੀ ਤਕਨੀਕ ਹੈ ਜਿਸ ਵਿਚ ਲਕੜੀ ਉਪਰ ਹੱਡਾਂ, ਸਿੱਧੀਆਂ ਅਤੇ ਹੋਰ ਅਜਿਹੀਆਂ ਚੀਜਾਂ ਨੂੰ ਲਕੜੀ ਤੇ ਜੜ ਕੇ ਇਕ ਨਮੂਨਾ ਤਿਆਰ ਕੀਤਾ ਜਾਂਦਾ ਹੈ। ਹੁਸ਼ਿਆਰਪੁਰ ਜਿਲ੍ਹੇ ਵਿਚ ਸ਼ੀਸਮ ਦੀ ਲੱਕੜੀ ਦਾ ਫਰਨੀਚਰ ਸਿੱਧੀਆਂ, ਹਾਥੀ ਤੇ ਉਨ ਦੀ ਹੱਡੀਆਂ ਤੇ ਦੰਦਾ ਨਾਲ ਜੜ ਤੋਂ ਵੱਧੀਆਂ ਕਿਸਮ ਦੇ ਦਰਖੱਤਾਂ ਅਤੇ ਪੋਤਿਆਂ ਵਾਲੇ ਨਮੂਨੇ ਨਾਲ ਤਿਆਰ ਕੀਤੀ ਜਾਂਦਾ ਹੈ। ਇਹ ਨਮੂਨੇ ਜਾਂ ਤਾਂ ਫਾਰਸੀ ਕਲਾ ਤੋਂ ਜਾ ਹਵੇਲੀਆਂ ਅਤੇ ਮਹੱਲਾਂ ਤੇ ਲਾਏ ਜਾਂਦੇ ਹਨ। ਇਨ੍ਹਾਂ ਨਮੂਨਿਆਂ ਵਿਚ ਰੁੱਖਾਂ ਅਤੇ ਪੱਤਿਆਂ ਦੇ ਨਮੂਨੇ ਪ੍ਰਮੁੱਖ ਹੁੰਦੇ ਹਨ ਪਰ ਹੁਣ ਇਨ੍ਹਾਂ ਦੀ ਥਾਂ ਤੇ ਤਸਵੀਰਾਂ ਅਤੇ ਚਿੱਤਰਦਿੱਸ਼ ਲੈ ਰਹੇ ਹਨ ਜਿਨ੍ਹਾ ਨੂੰ ਕੁਦਰਤੀ ਸਿਆਹੀ ਨਾਲ ਰੰਗਿਆਂ ਜਾਂਦੈ ਹੈ. ਜਦੋਂ ਇਹ ਕਲਾਂ ਜਿਲ੍ਹੇ ਵਿਚ ਆਈ ਤਾਂ ਲੋਕ ਲਕੜ ਕਾਰੀਗਰਾਂ ਨੇ ਹਾਥਾ ਦੰਦਾਂ ਦੀ ਵਰਤੋਂ ਸ਼ੁਰੂ ਕੀਤੀ ਜੋ ਉਹ ਅੰਮ੍ਰਿਤਸਰ ਤੋੰ ਲਿਆਉਂਦੇ ਸਨ। ਸਮੇਂ ਦੇ ਨਾਲ ਹਾਥੀ ਦੰਦਦੀ ਵਰਤੋਂ ਘਟੀ ਤੇ ਹੋਰ ਪਦਾਰਥਾਂ ਦੀ ਵਰਤੋਂ ਸ਼ੁਰੂ ਹੋਈ ਅਤੇ ਕਾਰੀਗਰਾਂ ਨੇ ਕਾਫੀ ਟੇਬਲ , ਕੁਰਸੀਆਂ, ਸ਼ੀਸ਼ੇ, ਚਰਖੇ, ਅਲਮਾਰੀਆਂ, ਪਾਵੇ ਤੇ ਅਤੇ ਟੇਬਲ ਹੋਰ ਵਰਤੋੰ ਦੀਆਂ ਵਸਤਾਂ ਜਿਵ ਟਰੇਅ ਪੈਨਸਟੈਂਡ ਗਹਿਣਿਆਂ ਦੇ ਡੱਬੇ, ਫੋਟੇ ਫਰੇਮ ਗਮਲੇ, ਆਗਰਬੱਤੀ ਸਟੈਂਡ ਆਦਿ ਬਣਾਉਣੇ ਸ਼ੁਰੂ ਕੀਤੇ। 100-150 ਕਾਰੀਗਰ ਹੁਸ਼ਿਆਰਪੁਰ ਵਿਚ ਇਝ ਕੰਮ ਕਰਦੇ ਹਨ। ਸ਼ੀਸਮ ਲੱਕੜੀ ਦੀ ਕਮੀ ਅਤੇ ਕਾਰੀਗਰਾਂ ਦੀ ਘੱਟਦੀ ਗਿਣਤੀ ਵਇਸ ਕਲਾ ਲਈ ਮੁਸ਼ਕਲਾ ਪੈਦਾ ਕਰ ਰਹੀਆਂ ਹਨ। ਹੁਸ਼ਿਆਰਪੁਰ ਦੇ ਜਿਨ੍ਹਾਂ ਇਲਾਕਿਆਂ ਵਿਚ ਇਹ ਕੰਮ ਕੀਤਾ ਜਾਂਦਾ ਹੈ ਉਨ੍ਹਾਂ ਵਿਚ ਹੁਸ਼ਿਆਰਪੁਰ ਪਿੰਡ ਬਸੀ ਗੁਲਾਮ ਹੁਸੈਨ, ਭੂਤਗੜ, ਆਦਮਵਾਲ, ਰਾਮਪੁਰ ਕਲੋਨੀ ਅਤ ਤੱਤਰਮਣ ਆਦਿ। ਦਫਤਰ ਡਿਵੈਲਪਮੈੰਟ ਕਮਿਸ਼ਨਰ (ਹਸਤਕਲਾ) ਵਲੋਂ ਇਸ ਕਲਾ ਲਈ ਰਾਸ਼ਟਰੀ ਪੁਰਸਕਾਰ ਅਤੇ ਰਾਸ਼ਟਰੀ ਮੈਰਫ ਸਰਟੀਫਿਕੇਟ ਪ੍ਰਧਾਨ ਕੀਤਾ ਜਾਂਦਾ ਹੈ। ਇਸ ਮੁੱਕਦੀ ਜਾਂਦੀ ਕਲਾ ਨੂੰ ਮੁੱੜ ਤੋਂ ਸੁਰਜੀਤ ਕਰਨ ਲਈ ਦਫਤਰ ਵਲੋਂ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕਲਾ ਲਈ ਗੁਰੂ ਚੇਲਾ ਪਰੰਪਰਾ ਨੂੰ ਇਤਸਾਹਿਤ ਕੀਤਾ ਜਾ ਰਿਹਾ ਹੈ।
ਲਕੜੀ ਦੇ ਲਾਖ ਨਾਲ ਕਾਰਗਿਰੀ:-
ਲਕੜੀ ਦੇ ਕਾਰੀਗਰਾਂ ਵਿਚ ਅਜਿਹੇ ਕਾਰੀਗਰ ਵੀ ਹਨ ਜੋ ਲਕੜੀ ਦੇ ਫਰਨੀਚਰ ਲਾਖ ਨਾਲ ਨਮੂਨੇ ਬਣਾਉਂਦੇ ਹਨ। ਇਹ ਕਾਰੀਗਰ ਫਰਨੀਚਰ ਉੱਪਰ ਲਾਖ ਦੀਆਂ ਦੋ ਤੋ ਦਿੰਨ ਪਰਤਾਂ ਨਾਲ ਸੁੰਦਰ ਨਮੁਨੇ ਬਣਾਊਂਦੇ ਹਨ ਅਤੇ ਕਾਲੇ ਤੇ ਨਾਲ ਰੰਗ ਦੀ ਵਰਤੋਂ ਕਰਦੇ ਹਨ। ਕਈ ਵਾਰ ਪੀਲਾ ਰੰਗ ਵਰਤਿਆਂ ਜਾਂਦਾ ਹੈ।ਜਾਮਣੀ ਰੰਗਰ ਜੋ ਪਹਿਲਾਂ ਹੁਸ਼ਿਆਰਪੁਰ ਦੇ ਕਾਰੀਗਰ ਵਰਤ ਦੇ ਸਨ ਹੁਣ ਨਹੀ ਵਰਤਿਆਂ ਜਾਂਦਾ। ਜਦੋਂ ਲਾਖ ਦੀ ਪਰਤ ਫਰਨੀਚਰ ਤੇ ਚੜਾ ਦਿੱਤੀ ਜਾਂਦੀ ਹੈ ਤਾਂ ਇਸ ਤਿੱਖੀ ਧਾਂਤ ਦੀ ਵਰਤੋਂ ਨਾਲ ਨਮੂਨੇ ਦੋ ਰੰਗਾਂ ਨੂੰ ਊਭਾਰਿਆਂ ਜਾਂਦਾ ਹੈ। ਸਮਕਾਲੀ ਨਮੂਨੇ ਆਮ ਤੋਰ ਤੇ ਸਫੇਦ ਜਾਂ ਭੂਰੇ ਰੰਗ ਦੇ ਅਧਾਰਵਿਚ ਬਣਾਏ ਜਾਂਦੇ ਹਨ ਅਤੇ ਇਹ ਪਲਾਸਟਿਕ ਨਮੂਨਿਆਂ ਦੀ ਨਕਲ ਪ੍ਰਤੀਕ ਹੁੰਦੇ ਹਨ। ਜਲੰਧਰ ਵੀ ਜੋ ਲਾਖ ਦੀ ਪਰਤ ਚੜਾਊਣ ਦਾ ਜੋ ਕੰਮ ਹੁੰਦਾ ਹੈ ਉਹ ਹੁਸ਼ਿਆਰਪੁਰ ਤੋਂ ਭਿੰਨ ਹੈ। ਇਥੇ ਅਲੱਗ ਰੰਗਾਂ ਦੀ ਵਰਤੋਂ ਹੁੰਦੀ ਹੈ। ਕੁਰਸੀਆਂ, ਟੇਬਲ ਟੇਬਲ ਲੈੰਪਾਂ, ਗਡੀਰਨੇ, ਕਜਰੇ ਗਹਿਣ੍ ਦੇ ਡੱਬੇ, ਸੁੰਦਰ ਡੱਬੇ, ਗਮਲੇ, ਮੋਮਬੱਤੀ ਸਟੈਂਡ, ਖਿਲਾਊਣ ਅਤੇ ਜਾਨਵਰਾਂ ਦੇ ਰੂਪ ਆਦਿ ਇਸ ਕਲਾਂ ਅਧੀਨ ਤਾਰ ਕੀਤੇ ਜਾਂਦੇ ਹਨ। ਹੁਸ਼ਿਆਰਪੁਰ ਵਿਚ ਇਹ ਕਾਰੀਗਰੀ ਬਸੀ ਗੁਲਾਮ ਹੁਸੈਨ ਬਜਵਾੜਾ ਕਲਾਂ, ਨਸਰਾਲਾ, ਬਸੀ ਕਿਕਰਾਂ, ਨਾਰੂ ਨੰਗਲ ਆਦਿ ਪਿੰਡਾਂ ਵਿਚ ਕੀਤੀ ਜਾਂਦੀ ਹੈ। ਇਸ ਸਮੇਂ ਸਿਰਫ 25-30 ਕਾਰੀਗਰ ਹੈ। ਇਸ ਕੰਮ ਵਿਚ ਲੱਗੇ ਹੋਏ ਹਨ। ਜੇਕਰ ਇਸ ਕਲਾਂ ਵੱਲ ਦਿਆਨ ਨਾ ਦਿੱਤਾ ਗਿਆ ਤਾਂ ਇਹ ਕਲਾਂ ਬੜੀ ਜਲਦੀ ਅਲੋਪ ਹੋ ਜਾਵੇਗੀ।
ਕਲਾਕਾਰੀ ਵਾਲਾ ਲੱਕੜੀ ਫਰਨੀਚਰ:-
ਬਾਕੀ ਲੱਕੜੀ ਕਾਰੀਗਰੀਆਂ ਵਿਚ ਪੀੜੀਆਂ ਬਣਾਉਣ ਦੀ ਕਲਾ ਦਾ ਖਾਸ ਮਹੱਤਵ ਹੈ। ਇਹ ਇਸ ਛੋਟਾਂ ਬੈਠਣ ਵਾਲੇ ਸਟੁਲ ਵਾਂਗ ਹੁੰਦਾ ਹੈ। ਜਿਸ ਉੱਪਰ ਸ਼ਾਮਦਾਰ ਨਮੂਨੇ ਬਣਾਏ ਜਾੰਦੇ ਹਨ। ਇਹ ਕੁਰਸੀ ਤੋਂ ਛੋਟੇ ਹੁੰਦੇ ਹਨ ਸਿਰਫ 6-10 ਵਿੱਚ ਤੱਕ ਦੀ ਉਚਾਈ ਵਾਲੇ। ਇਹ ਬਹੁਤ ਆਦਰ ਸ਼ਾਂਤ ਹੁੰਦੇ ਹਨ ਅਤੇ ਕਮਰੇ ਦੀ ਬੈਠਣ ਦੀ ਜਰੂਰਤ ਤੋਂ ਇਲਾਵਾ ਉਸਦੀ ਸ਼ਾਨ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਹੁੰਦੇ ਹਨ। ਇਰ ਪੀੜ ਪਰਾਤਨਦੇ ਨਾਲ-ਨਾਲ ਆਧੁਨਿਕ ਵੀ ਹਨ। ਕਰਤਾਰਪੁਰ, ਅੰਮ੍ਰਿਤਸਰ, ਜਲੰਧਰ ਬਹੇੜਾ, ਕਰਤਾਪਰੁਰ ਅਤੇ ਹੁਸ਼ਿਆਰਪੁਰ ਆਪ ਵੀ ਇਸ ਕਲਾ ਲਈ ਪ੍ਰਸਿੱਧ ਹਨ। ਇਹ ਕਾਰੀਗਰ ਮੀਨਾਕਾਰੀ, ਨਕਾਸ਼ੀ, ਛੇਦ ਅਤੇ ਰੰਗਵ ਦੀ ਕਲਾ ਦੀ ਵੀ ਵਰਤੋਂ ਕਰਦੇ ਹਨ।
ਮਿੱਟੀ ਦੇ ਬਰਤਨ ਬਣਾਉਣਾ ਦੀ ਕਲਾ:-
ਮਿੱਟੀ ਦੇ ਬਰਤਨ ਤੇ ਹੋਰ ਵਸਤਾਂ ਬਣਾਉਣਾ ਪੰਜਾਬ ਦੀ ਇਕ ਅਸਾਨ ਜਿਹੀ ਕਲਾ ਹੈ।ਜਿਸ ਵਿਚ ਵੱਖ-ਵੱਖ ਨਮੂਨੇ ਤਿਆਰ ਕੀਤੇ ਜਾਂਦੇ ਹਨ। ਇਹ ਕਲਾ ਪੰਜਾਬ ਦੇ ਪਿੰਡਾਂ ਵਿਚ ਮੌਜੂਦ ਹੈ। ਬਰਤਣ ਬਣਾਉਣਾ ਇਸਲ ਕਲਾ ਦੀ ਮੁੱਖ ਕੰਮ ਹੈ। ਇਹ ਕਾਰੀਗਰਾਂ ਹੁਸ਼ਿਆਰਪੁਰ ਦੇ ਬਸੀ ਦੌਲਤ ਖਾਨ, ਬਹਾਦਰਪੁਰ, ਅਤੇ ਨਹਿਰ ਕਲੋਨੀ ਵਿੱਚ ਕੀਤੀ ਜਾਂਦਾ ਹੈ।
ਫੁਲਕਾਰੀ:-
ਪੰਜਾਬ ਦੀ ਹਸਤਕਲਾ ਦੀ ਪ੍ਰਰੰਪਰਾ ਵਿੱਚ ਫੁਲਕਾਰੀ ਦਾ ਮਹੁੱਤਵਪੂਰਨ ਸਥਾਨ ਹੈ ਜਿਸ ਦਾ ਸਬੰਧ 18ਵੀਂ ਸਦੀ ਵਿੱਚ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਹੈ। ਫੁਲਕਾਰੀ ਦਾ ਸ਼ਬਦੀ ਅਰਥ ਹੈ ਫੁੱਲਾਂ ਦਾ ਕੰਮ ਜਿਸਨੂੰ ਪਹਿਲਾ ਕਸ਼ੀਦਾਕਾਰੀ ਵੀ ਕਿਹਾ ਜਾਂਦਾ ਸੀ ਪਰ ਹੋਲੀ-ਹੋਲੀ ਫੁਲਕਾਰੀ ਸ਼ੰਬਦ ਸਿਰਫ ਕਡਾਈ ਵਾਲੇ ਸ਼ਾਲਾਂ, ਸਰਾਫਾ, ਚੁੰਨੀਆਂ ਅਤੇ ਦੁਪੱਟਿਆਂ ਤੱਕ ਸੀਮਤ ਹੋ ਗਿਆ। ਫੁਲਕਾਰੀ ਔਰਤਾਂ ਵਲੋਂ ਵਿਆਹਾਂ ਅਤੇ ਦੂਜੇ ਖੁਸੀ ਦੇ ਮੌਕਿਆਂ ਤੋਂ ਲਾਈ ਜਾਂਦੀ ਹੈ।ਔਰਤਾਂ ਇਸਨੂੰ ਆਪਣੀ ਵਰਤੋਂ ਲਈ ਜਾਂ ਪਰਿਵਾਰ ਦੇ ਬਾਕੀ। ਮੈਂਬਰਾਂ ਲਈ ਤਿਆਰ ਕਰਦਾਂ ਸਨ ਪਰ ਬਜਾਰ ਵਿਚ ਵੇਚਣ ਲਈ ਬਿਲਕੁੱਲ ਨਹੀ। ਇਸ ਕਰਕੇ ਇਹ ਸੁੱਧ ਘਰੇਲੂ ਕਲਾ ਹੀ ਰਹੀ ਜੋ ਨਾ ਸਿਰਫ ਔਰਤਾਂ ਦੀ ਕੁਝ ਨਵਾਂ ਬਣਾਊਣਾ ਦੀ ਇੱਛਾ ਨੂੰ ਪੂਰਾ ਕਰਦੀ ਸੀ ਬਲਕਿ ਉਨ੍ਹਾਂ ਦੀ ਰੋਜਾਨਾ ਜਿੰਦਗੀ ਵਿਚ ਰੰਗ ਵੀ ਭਰਦੀ ਸੀ।
ਅੱਜ ਫੁਲਕਾਰੀ ਦਾ ਵਪਾਰੀਕਰਨ ਹੋ ਚੁੱਕਾ ਹੈ ਅਤੇ ਇਹ ਹੁਣ ਰੇਖਾ ਗਤੀਵਿਦੀ ਨਮੂਨੇ ਤੋਂ ਅਲੱਗ ਵੱਖ ਕੇ ਫੁੱਲਾਂ, ਜਾਨਵਰਾਂ, ਪੰਛੀਆਂ ਅਤੇ ਗਹਿਣਿਆਂ ਦੇ ਨਮੂਨੇ ਤੱਕ ਪਹੁੰਚ ਚੁੱਕੀ ਹੈ। ਇਹ ਕਲਾ ਹੁਸ਼ਿਆਰਪੁਰ ਵਿਚ ਵਰਤੋਂ ਵਿਚ ਲਿਆਂਦੀ ਜਾ ਰਹੀ ਹੈ। ਪਰ ਇਸਦੇ ਵਿਕਾਸ ਲਈ ਕੀ ਜਿਆਦ ਉਪਰਾਲੇ ਨਹੀ ਕੀਤੇ ਗਏ। ਜਿਨ੍ਹਾ ਖੇਤਰਾਂ ਵਿਚ ਬੀ.ਸੀ (ਹਸਤਕਲਾ) ਵਲੋਂ ਇਸ ਕਲਾਂ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਗਏ ਹਨ ਊਹ ਹਨ ਰੋਪੜ, ਨਵਾਂ ਸ਼ਹਿਰ ਅੰਮ੍ਰਿਤਸਰ, ਮਾਨਸਾ, ਬਠਿੰਡਾ, ਤੇ ਗੁਰਦਾਸਪਰੁ।