Close

‘ਬੇਟੀ ਬਚਾਓ, ਬੇਟੀ ਪੜ੍ਹਾਓ’, ਮੁਹਿੰਮ ਤਹਿਤ ਕੋਚਿੰਗ ਇੰਸਟੀਚਿਊਟਸ ਕੋਲੋਂ ਅਰਜ਼ੀਆਂ ਦੀ ਮੰਗ

ਪ੍ਰਕਾਸ਼ਨ ਦੀ ਮਿਤੀ : 30/01/2020

ਜ਼ਿਲ੍ਹਾ ਪ੍ਰਸ਼ਾਸ਼ਨ ਵਲੋ ‘ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਉਨ੍ਹਾਂ ਹੋਣਹਾਰ ਬੇਟੀਆਂ ਨੂੰ ਕੋਚਿੰਗ ਮੁਹਈਆ ਕਾਰਵਾਈ ਜਾ ਰਹੀ ਹੈ, ਜਿਨ੍ਹਾਂ ਦੇ ਸਿਰ ‘ਤੇ ਪਿਤਾ ਦਾ ਸਾਇਆ ਨਹੀਂ ਰਿਹਾ। 
ਪ੍ਰਸਾਸ਼ਨ ਵਲੋੰ ਕੋਚਿੰਗ ਦੇਣ ਲਈ ਚਾਹਵਾਨ ਕੋਚਿੰਗ ਇੰਸਟੀਚਿਊਟਸ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਦੇ ਚਾਹਵਾਨ ਕੋਚਿੰਗ ਇੰਸਟੀਚਿਊਟ 10 ਫਰਵਰੀ ਤੱਕ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਫਤਰ (ਰਾਮ ਕਲੋਨੀ ਕੈੰਪ, ਹੁਸ਼ਿਆਰਪੁਰ) ਅਰਜ਼ੀਆਂ ਜਮਾ ਕਰਵਾ ਸਕਦੇ ਹਨ। 
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਹੋਣਹਾਰ 11ਵੀਂ ਅਤੇ 12ਵੀਂ ਕਲਾਸ ਦੀਆਂ ਬੇਟੀਆਂ ਨੂੰ ਮੈਡੀਕਲ, ਇੰਜਨੀਅਰਿੰਗ ਅਤੇ ਲਾਅ ਦੀ ਪ੍ਰਵੇਸ਼ ਪ੍ਰੀਖਿਆ ਤੋਂ ਇਲਾਵਾ ਕਾਲਜ ਪੜ੍ਹਣ ਵਾਲੀਆਂ ਵਿਦਿਆਰਥਣਾ ਲਈ ਸਿਵਲ ਸਰਵਿਸਜ਼, ਬੈਂਕਾਂ ਵਿੱਚ ਪੀ.ਓ ਅਤੇ ਵੱਖ ਵੱਖ ਸਰਕਾਰੀ ਨੌਕਰੀਆਂ ਦੀਆਂ ਪ੍ਰਤਿਯੋਗੀ ਪ੍ਰੀਖਿਆਵਾਂਦੀ ਮੁਫ਼ਤ ਕੋਚਿੰਗ ਦਿਵਾਈ ਜਾਵੇਗੀ।